ਦਾਦੀ ਨੇ 10 ਸਾਲਾ ਪੋਤੀ ਨੂੰ ਖੂਹ ''ਚ ਸੁੱਟਿਆ, ਪਰਿਵਾਰਕ ਕਲੇਸ਼ ਕਾਰਨ ਦਿੱਤੀ ਦਰਦਨਾਕ ਮੌਤ

Saturday, Jan 20, 2024 - 05:18 PM (IST)

ਦਾਦੀ ਨੇ 10 ਸਾਲਾ ਪੋਤੀ ਨੂੰ ਖੂਹ ''ਚ ਸੁੱਟਿਆ, ਪਰਿਵਾਰਕ ਕਲੇਸ਼ ਕਾਰਨ ਦਿੱਤੀ ਦਰਦਨਾਕ ਮੌਤ

ਸੁਲਤਾਨਪੁਰ (ਭਾਸ਼ਾ)- ਸੁਲਤਾਨਪੁਰ ਜ਼ਿਲ੍ਹੇ ਦੇ ਕਾਦੀਪੁਰ ਕੋਤਵਾਲੀ ਖੇਤਰ ਦੇ ਇਕ ਪਿੰਡ 'ਚ ਸ਼ਨੀਵਾਰ ਨੂੰ ਇਕ ਔਰਤ ਨੇ 10 ਸਾਲਾ ਪੋਤੀ ਨੂੰ ਖੂਹ 'ਚ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਕਾਦੀਪੁਰ ਕੋਤਵਾਲੀ ਖੇਤਰ ਦੇ ਨੋਨਰਾ ਪਿੰਡ 'ਚ ਸ਼ਨੀਵਾਰ ਸਵੇਰੇ ਲਗਭਗ 10 ਵਜੇ ਸੰਤੋਸ਼ ਨਿਸ਼ਾਦ ਦੀ 10 ਸਾਲਾ ਧੀ ਰੀਆ ਨੂੰ ਉਸ ਦੀ ਦਾਦੀ ਨੇ ਖੂਹ 'ਚ ਸੁੱਟ ਦਿੱਤਾ। ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੂੰ ਖੂਹ ਤੋਂ ਬਾਹਰ ਕੱਢ ਕੇ ਸਿਹਤ ਕੇਂਦਰ ਕਾਦੀਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ

ਪੁਲਸ ਨੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਕਾਦੀਪੁਰ ਕੋਤਵਾਲੀ ਦੇ ਇੰਚਾਰਜ (ਐੱਸ.ਐੱਚ.ਓ.) ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਕਲੇਸ਼ ਕਾਰਨ ਦਾਦੀ ਸੁਦਾਮਾ (40) ਪਤਨੀ ਦੇਵੀ ਪ੍ਰਸਾਦ ਨੇ ਬੱਚੀ ਨੂੰ ਖੂਹ 'ਚ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਸੰਬੰਧਤ ਧਾਰਾਵਾਂ 'ਚ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਹਾਲਾਂਕਿ ਦੋਸ਼ੀ ਦਾਦੀ ਫਰਾਰ ਹੈ। ਐੱਸ.ਐੱਚ.ਓ. ਨੇ ਦਾਅਵਾ ਕੀਤਾ ਕਿ ਜਲਦ ਹੀ ਉਸ ਦੀ ਗ੍ਰਿਫ਼ਤਾਰੀ ਕਰ ਲਈ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News