ਦਾਦੀ ਦੀ ਗੋਦ ''ਚ ਬੈਠ ਕੇ ਖਾਣਾ ਖਾ ਰਹੀ ਬੱਚੀ ਨੂੰ ਖੋਹ ਕੇ ਲੈ ਗਿਆ ਚੀਤਾ, ਬਾਅਦ ''ਚ ਜੰਗਲ ''ਚੋਂ ਮਿਲੀ ਲਾਸ਼

Friday, Nov 20, 2020 - 03:06 PM (IST)

ਦਾਦੀ ਦੀ ਗੋਦ ''ਚ ਬੈਠ ਕੇ ਖਾਣਾ ਖਾ ਰਹੀ ਬੱਚੀ ਨੂੰ ਖੋਹ ਕੇ ਲੈ ਗਿਆ ਚੀਤਾ, ਬਾਅਦ ''ਚ ਜੰਗਲ ''ਚੋਂ ਮਿਲੀ ਲਾਸ਼

ਬਹਿਰਾਈਚ- ਕਤਰਨਿਆਘਾਟ ਜੰਗਲੀ ਜੀਵ ਡਵੀਜ਼ਨ 'ਚ ਇਕ ਚੀਤਾ 5 ਸਾਲ ਦੀ ਬੱਚੀ ਨੂੰ ਉਸ ਦੀ ਦਾਦੀ ਦੀ ਗੋਦ 'ਚੋਂ ਖੋਹ ਕੇ ਲੈ ਗਿਆ। ਸ਼ੁੱਕਰਵਾਰ ਸਵੇਰੇ ਬੱਚੀ ਦੀ ਲਾਸ਼ ਜੰਗਲ 'ਚੋਂ ਬਰਾਮਦ ਹੋਈ ਹੈ। ਪੁਲਸ ਸੁਪਰਡੈਂਟ ਵਿਪਿਨ ਮਿਸ਼ਰਾ ਨੇ ਦੱਸਿਆ ਕਿ ਮੁਰਤਿਹਾ ਰੇਂਜ ਅਧੀਨ ਜੰਗਲ ਨਾਲ ਲੱਗਦੇ ਗੋਲਹਨਾ ਪਿੰਡ ਦੀ ਸੁਮਿਤਰਾ ਵੀਰਵਾਰ ਦੁਪਹਿਰ ਬਾਅਦ ਆਪਣੀ ਪੋਤੀ ਸ਼ਰੇਯਾ (5) ਨੂੰ ਨਾਲ ਲੈ ਕੇ ਖੇਤ 'ਚ ਕੰਮ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਕਰੀਬ 3-4 ਵਜੇ ਸ਼ਰੇਯਾ ਨੂੰ ਭੁੱਖ ਲੱਗੀ ਤਾਂ ਦਾਦੀ ਉਸ ਨੂੰ ਗੋਦ 'ਚ ਬਿਠਾ ਕੇ ਖਾਣਾ ਖੁਆਉਣ ਲੱਗੀ। ਇਸ ਦੌਰਾਨ ਜੰਗਲ ਤੋਂ ਨਿਕਲ ਕੇ ਆਇਆ ਚੀਤਾ ਦਾਦੀ ਦੀ ਗੋਦ 'ਚੋਂ ਮਾਸੂਮ ਨੂੰ ਖੋਹ ਕੇ ਜੰਗਲ ਵੱਲ ਦੌੜ ਗਿਆ। ਐੱਸ.ਪੀ. ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਕਾਫ਼ੀ ਗਿਣਤੀ 'ਚ ਪਿੰਡ ਵਾਲੇ ਇਕੱਠੇ ਹੋ ਗਏ। ਜੰਗਲਾਤ ਕਰਮੀ  ਵੀ ਮੌਕੇ 'ਤੇ ਪਹੁੰਚੇ। ਗੁੱਸੇ 'ਚ ਪਿੰਡ ਵਾਸੀਆਂ ਨੇ ਜੰਗਲਾਤ ਕਰਮੀਆਂ 'ਤੇ ਪਥਰਾਅ ਕਰ ਦਿੱਤਾ। ਪਥਰਾਅ 'ਚ ਜੰਗਲਾਤ ਦਰੋਗਾ ਸਮੇਤ 5 ਕਰਮੀ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ : ਕੁੱਤੇ ਦੀ ਮੌਤ ਤੋਂ ਦੁਖੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਲਿਖਿਆ- ਮੈਨੂੰ ਬਾਬੂ ਨਾਲ ਦਫਨਾਇਆ ਜਾਵੇ

ਜੰਗਲਾਤ ਵਿਭਾਹਗ ਦੇ ਇਕ ਵਾਹਨ ਨੂੰ ਵੀ ਪਿੰਡ ਵਾਸੀਆਂ ਨੇ ਪਲਟ ਕੇ ਕੁਝ ਵਾਹਨਾਂ 'ਚ ਭੰਨ-ਤੋੜ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ 2 ਜੰਗਲਾਤ ਦਰੋਗਾ ਲਾਪਤਾ ਦੱਸੇ ਗਏ ਸਨ, ਜੋ ਕਿ ਸਵੇਰੇ ਵਾਪਸ ਆ ਗਏ ਹਨ। ਦਰਅਸਲ ਇਹ ਦੋਵੇਂ ਪਿੰਡ ਵਾਸੀਆਂ ਦੇ ਹਮਲੇ ਤੋਂ ਬਚਣ ਲਈ ਝਾੜੀਆਂ ਦੇ ਪਿੱਛੇ ਲੁੱਕ ਗਏ ਸਨ। ਹਾਲੇ ਵੀ ਮੌਕੇ 'ਤੇ ਸੈਂਕੜੇ ਪਿੰਡ ਵਾਸੀ ਇਕੱਠੇ ਹਨ। ਜੰਗਲਾਤ ਅਧਿਕਾਰੀ ਯਸ਼ਵੰਤ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਦੇ ਇਕ ਫਾਰੈਸਟਰ ਨੂੰ ਬੰਧਕ ਬਣਾ ਕੇ ਉਸ ਦੀ ਕੁੱਟਮਾਰ ਵੀ ਕੀਤੀ ਹੈ। ਸਿੰਘ ਨੇ ਦੱਸਿਆ,''ਸਵੇਰੇ ਬੱਚੀ ਦੀ ਲਾਸ਼ ਬਰਾਮਦ ਹੋਈ ਹੈ। ਉਮੀਦ ਹੈ ਕਿ ਹੁਣ ਮਾਹੌਲ ਸ਼ਾਂਤ ਹੋਵੇਗਾ। ਮਾਹੌਲ ਸ਼ਾਂਤ ਕਰਨ ਲਈ ਲਾਸ਼ ਦੇ ਜਲਦ ਪੋਸਟਮਾਰਟਮ ਲਈ ਹਸਪਤਾਲ ਪ੍ਰਸ਼ਾਸਨ ਤੋਂ ਅਪੀਲ ਕੀਤੀ ਗਈ ਹੈ। ਨਾਲ ਹੀ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ਾਂ ਜਾਰੀ ਹਨ।''

ਇਹ ਵੀ ਪੜ੍ਹੋ : ਜਦੋਂ ਡਾਕਟਰਾਂ ਨੇ ਪੱਥਰੀ ਦੀ ਜਗ੍ਹਾ ਕੱਢ ਦਿੱਤੀ ਕਿਡਨੀ, ਫਿਰ ਉਹ ਹੋਇਆ ਜੋ ਸੋਚਿਆ ਵੀ ਨਾ ਸੀ


author

DIsha

Content Editor

Related News