70 ਸਾਲ ਦੀ ਬੀਬੀ ਦੇ ਬੁਲੰਦ ਹੌਂਸਲੇ ਨੂੰ ਸਲਾਮ, ਉੱਚੇ ਪਹਾੜ ਦੀ ਚੋਟੀ ਨੂੰ ਇੰਝ ਸਰ ਕੀਤਾ (ਵੀਡੀਓ)

10/13/2020 1:12:22 PM

ਨੈਸ਼ਨਲ ਡੈਸਕ- ਇਕ 70 ਸਾਲ ਦੀ ਦਾਦੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਉਨ੍ਹਾਂ ਦੀ ਕਾਫ਼ੀ ਸ਼ਲਾਘਾ ਕਰ ਰਹੇ ਹਨ। ਦਰਅਸਲ ਵਾਇਰਲ ਵੀਡੀਓ 'ਚ ਦਾਦੀ ਇਕ ਪਹਾੜ ਦੀ ਚੋਟੀ 'ਤੇ ਮੌਜੂਦ ਕਿਲ੍ਹੇ 'ਤੇ ਪਹੁੰਚਣ ਲਈ ਉੱਚੀ ਚੜ੍ਹਾਈ ਚੜ੍ਹਦੀ ਦਿਖਾਈ ਦੇ ਰਹੀ ਹੈ। ਉਹ ਬਿਨਾਂ ਥਕੇ ਅਤੇ ਰੁਕ ਚੜ੍ਹਾਈ ਚੜ੍ਹ ਰਹੀ ਹੈ। ਜਦੋਂ ਦਾਦੀ ਆਪਣੀ ਮੰਜ਼ਲ 'ਤੇ ਪਹੁੰਚ ਜਾਂਦੀ ਹੈ ਤਾਂ ਉੱਪਰ ਪਹਿਲਾਂ ਤੋਂ ਮੌਜੂਦ ਲੋਕ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ।

ਦਾਦੀ ਦਾ ਵੀਡੀਓ ਟਵਿੱਟਰ 'ਤੇ ਮਹਾਰਾਸ਼ਟਰ ਜਾਣਕਾਰੀ ਕੇਂਦਰ ਦੇ ਡਿਪਟੀ ਡਾਇਰੈਕਟਰ ਦਯਾਨੰਦ ਕਾਂਬਲੇ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨਾਲ ਉਨ੍ਹਾਂ ਨੇ ਕੈਪਸ਼ਨ ਦਿੱਤਾ,''ਜਿੱਥੇ ਹਿੰਮਤ ਹੁੰਦੀ ਹੈ, ਉੱਥੇ ਰਾਹ ਹੁੰਦੀ ਹੈ। ਇਹ ਵੀਡੀਓ ਕਦੋਂ ਦਾ ਹੈ, ਇਸ ਦੀ ਜਾਣਕਾਰੀ ਨਹੀਂ ਹੈ। ਹਾਲਾਂਕਿ ਵੀਡੀਓ ਮਹਾਰਾਸ਼ਟਰ ਦੇ ਨਾਸਿਕ 'ਚ ਮੌਜੂਦ ਹਰਿਹਰ ਫੋਰਟ 'ਚ ਫਿਲਮਾਇਆ ਗਿਆ ਹੈ। ਹਰਿਹਰ ਫੋਰਟ ਤੱਕ ਪਹੁੰਚਣ ਲਈ ਖੜ੍ਹੀ ਚੜ੍ਹਾਈ ਚੜ੍ਹਨੀ ਪੈਂਦੀ ਹੈ। ਉੱਥੇ ਹੀ ਦਾਦੀ ਕਿਲ੍ਹੇ ਦੀ ਚੜ੍ਹਾਈ ਚੜ੍ਹ ਰਹੀ ਸੀ, ਉਦੋਂ ਲੋਕ ਉਨ੍ਹਾਂ ਦਾ ਹੌਂਸਲਾ ਵਧਾ ਰਹੇ ਸਨ।

 


DIsha

Content Editor

Related News