ਪੋਤਰੇ ਨੂੰ ਡੁੱਬਣ ਤੋਂ ਬਚਾਉਣ ਲਈ ਦਾਦਾ-ਦਾਦੀ ਨੇ ਟੈਂਕ ''ਚ ਮਾਰੀ ਛਾਲ, ਮੌਤ

04/17/2018 3:59:33 PM

ਹਰਿਆਣਾ— ਹਾਂਸੀ ਦੇ ਮਹਿਜਤ ਪਿੰਡ 'ਚ ਬਣੇ ਪਾਣੀ ਦੇ ਟੈਂਕ 'ਚ ਡੁੱਬਣ ਨਾਲ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲਿਆਂ 'ਚੋਂ ਦਾਦਾ-ਦਾਦੀ ਅਤੇ ਪੋਤਰਾ ਸ਼ਾਮਲ ਹੈ। ਤਿੰਨਾਂ ਦੀ ਮੌਤ ਨਾਲ ਪੂਰੇ ਪਿੰਡ 'ਚ ਮਾਤਮ ਦਾ ਮਾਹੌਲ ਹੈ। 
ਜਾਣਕਾਰੀ ਮੁਤਾਬਕ ਮਹਿਜਤ ਪਿੰਡ 'ਚ ਰਾਮਸਵਰੂਪ ਪਿਛਲੇ 4 ਸਾਲਾਂ ਤੋਂ ਖੇਤਾਂ ਨੂੰ ਠੇਕੇ 'ਤੇ ਲੈ ਕੇ ਖੇਤੀ ਕਰ ਰਿਹਾ ਸੀ। ਮੰਗਲਵਾਰ ਸਵੇਰੇ ਕਰੀਬ 8 ਵਜੇ 4 ਸਾਲਾਂ ਯੋਗੇਸ਼ ਪਾਣੀ ਦੇ ਟੈਂਕ ਕੋਲ ਖੇਡ ਰਿਹਾ ਸੀ। ਇਸੀ ਦੌਰਾਨ ਯੋਗੇਸ਼ ਟੈਂਕ 'ਚ ਡਿੱਗ ਗਿਆ ਅਤੇ ਉਸ ਨੂੰ ਬਚਾਉਣ ਲਈ ਦਾਦਾ ਰਾਮਸਵਰੂਪ ਵੀ ਟੈਂਕ 'ਚ ਕੁੱਦ ਗਿਆ। ਦਾਦਾ ਅਤੇ ਪੋਤਰੇ ਨੂੰ ਟੈਂਕ 'ਚ ਡੁੱਬਦਾ ਹੋਇਆ ਦੇਖ ਕੇ ਦਾਦੀ ਨੇ ਵੀ ਟੈਂਕ 'ਚ ਛਾਲ ਮਾਰ ਦਿੱਤੀ ਅਤੇ ਤਿੰਨੋਂ ਹੀ ਟੈਂਕ 'ਚ ਡੁੱਬ ਨਾਲ ਸ਼ੌਰ ਦੀ ਆਵਾਜ਼ ਸੁਣ ਕੇ ਕਣਕ ਕੱਟ ਰਹੀ ਮਹਿਲਾ ਮੌਕੇ 'ਤੇ ਆਈ ਅਤੇ ਆਸਪਾਸ ਲੋਕਾਂ ਨੂੰ ਮਦਦ ਲਈ ਬੁਲਾਇਆ। ਪਿੰਡ ਵਾਲਿਆਂ ਨੇ ਮੌਕੇ 'ਤੇ ਪੁੱਜ ਕੇ ਟੈਂਕ 'ਚ ਡੁੱਬੇ ਬੱਚੇ ਸਮੇਤ ਤਿੰਨ ਲੋਕਾਂ ਨੂੰ ਕੱਢਿਆ ਅਤੇ ਖੇਤ ਮਾਲਕ ਦੀ ਗੱਡੀ ਦੀ ਮਦਦ ਨਾਲ ਹਾਂਸੀ ਦੇ ਨਾਗਰਿਕ ਹਸਪਤਾਲ 'ਚ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।


Related News