ਮੱਧ ਵਰਗ ਨੂੰ ਰਾਹਤ ਦੇਵੇ ਸਰਕਾਰ, ਕੋਰੋਨਾ ਇਲਾਜ ਦਾ ਫਿਕਸ ਕਰੇ ਚਾਰਜ : ਪ੍ਰਿਯੰਕਾ
Friday, May 21, 2021 - 04:43 AM (IST)
ਨਵੀਂ ਦਿੱਲੀ - ਉੱਤਰ ਪ੍ਰਦੇਸ਼ ਕਾਂਗਰਸ ਇੰਚਾਰਜ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ ਉੱਤਰ ਪ੍ਰਦੇਸ਼ ’ਚ ਨਿੱਜੀ ਹਸਪਤਾਲਾਂ ’ਚ ਕੋਰੋਨਾ ਦੇ ਇਲਾਜ ਅਤੇ ਖਾਣ ਵਾਲੀਆਂ ਵਸਤਾਂ ਦੇ ਚਾਰਜ ਫਿਕਸ ਕਰਨ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ’ਚ ਅਨੇਕਾਂ ਲੋਕਾਂ ਦੀ ਜਾਨ ਜਾਣ ਦੇ ਨਾਲ ਹੀ ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਅਤੇ ਲੋਕਾਂ ਦੇ ਰੋਜ਼ਗਾਰ ਖੁੱਸ ਗਏ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਕਾਰ ਹਸਪਤਾਲਾਂ ’ਚ ਹੋ ਰਹੇ ਸ਼ੋਸ਼ਣ, ਬੇਤਹਾਸ਼ਾ ਵਧ ਰਹੀ ਮਹਿੰਗਾਈ ਅਤੇ ਸਕੂਲਾਂ ’ਚ ਫੀਸ ਉਗਰਾਹੀ ਦੇ ਦਬਾਅ ਤੋਂ ਆਮ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਏ।
ਇਹ ਵੀ ਪੜ੍ਹੋ- ਸਾਰੀ ਪਾਪਾ.. ਸਹੁਰਾ ਘਰ ਆ ਕੇ ਗਲਤੀ ਕਰ ਦਿੱਤੀ, ਰੋਂਦੇ ਹੋਏ ਵਿਆਹੁਤਾ ਨੇ ਕੀਤੀ ਖੁਦਕੁਸ਼ੀ
ਪ੍ਰਿਯੰਕਾ ਨੇ ਯੋਗੀ ਨੂੰ ਵੀਰਵਾਰ ਨੂੰ ਲਿਖੇ ਇਕ ਹੋਰ ਪੱਤਰ ’ਚ ਕਿਹਾ ਕਿ ਪੂਰੇ ਸੂਬੇ ਤੋਂ ਕੋਰੋਨਾ ਦੇ ਇਲਾਜ ’ਚ ਨਿੱਜੀ ਹਸਪਤਾਲਾਂ ਵੱਲੋਂ ਆਮ ਜਨਤਾ ਤੋਂ ਮੋਟੀ ਰਕਮ ਵਸੂਲਣ ਦੀਆਂ ਸ਼ਿਕਾਇਤਾਂ ਆਈਆਂ ਹਨ। ਪ੍ਰੇਸ਼ਾਨ ਲੋਕ ਭਾਰੀ ਬਿੱਲ ਚੁਕਾਉਣ ਲਈ ਕਰਜ਼ਾ ਲੈ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਨਿੱਜੀ ਹਸਪਤਾਲਾਂ ਦੇ ਪ੍ਰਤੀਨਿਧੀਆਂ ਦੇ ਨਾਲ ਬੈਠ ਕੇ ਇਲਾਜ ਲਈ ਸਹੂਲਤ ਦੇ ਹਿਸਾਬ ਨਾਲ ਉਚਿਤ ਅਤੇ ਲੋਕ ਹਿਤੈਸ਼ੀ ਕੀਮਤਾਂ ਨਿਰਧਾਰਤ ਕੀਤੀਆਂ ਜਾਣ, ਜਿਸ ਨਾਲ ਨਾ ਹਸਪਤਾਲਾਂ ਦਾ ਆਰਥਿਕ ਨੁਕਸਾਨ ਹੋਵੇ ਅਤੇ ਨਾ ਹੀ ਆਮ ਜਨਤਾ ਦੇ ਸ਼ੋਸ਼ਣ ਦੀ ਗੁੰਜਾਇਸ਼ ਹੋਵੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।