ਤੰਬਾਕੂਨੋਸ਼ੀ ਦੀ ਉਮਰ 21 ਸਾਲ ਕਰਨ ਦੀ ਤਿਆਰੀ ਵਿੱਚ ਸਰਕਾਰ, ਕਾਨੂੰਨ ਤੋੜਨ ''ਤੇ ਹੋਵੇਗੀ 5 ਸਾਲ ਦੀ ਜੇਲ੍ਹ

01/03/2021 1:11:59 AM

ਨਵੀਂ ਦਿੱਲੀ : ਕੇਂਦਰ ਸਰਕਾਰ ਸਿਗਰਟ ਪੀਣਾ ਯਾਨੀ ਸਮੋਕਿੰਗ ਦੀ ਕਾਨੂੰਨੀ ਉਮਰ ਨੂੰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਜਾ ਰਿਹਾ ਹੈ। ਇਸ ਦੇ ਲਈ ਸਿਹਤ ਮੰਤਰਾਲਾ ਇੱਕ ਡਰਾਫਟ ਤਿਆਰ ਕਰ ਰਿਹਾ ਹੈ। ਜੇਕਰ ਇਹ ਡਰਾਫਟ ਕਾਨੂੰਨ ਦੀ ਸ਼ਕਲ ਲੈਂਦਾ ਹੈ ਤਾਂ ਸਮੋਕਿੰਗ ਦੀ ਕਾਨੂੰਨੀ ਉਮਰ ਵਧਕੇ 21 ਸਾਲ ਹੋ ਜਾਵੇਗੀ। ਇਸ ਡਰਾਫਟ ਵਿੱਚ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਦੇ ਮੁਤਾਬਕ ਸਕੂਲ ਅਤੇ ਕਾਲਜਾਂ ਦੇ 100 ਮੀਟਰ ਦੇ ਦਾਇਰੇ ਵਿੱਚ ਸਿਗਰਟ ਆਦਿ ਤੰਬਾਕੂ ਉਤਪਾਦ ਵੇਚਣ, ਨਕਲੀ ਅਤੇ ਗ਼ੈਰਕਾਨੂੰਨੀ ਸਿਗਰਟਾਂ ਦੇ ਉਤਪਾਦਨ ਅਤੇ ਵਿਕਰੀ 'ਤੇ 5 ਸਾਲ ਤੱਕ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇੰਨਾ ਹੀ ਨਹੀਂ ਜਨਤਕ ਸਥਾਨ 'ਤੇ ਸਿਗਰਟ ਪੀਣ 'ਤੇ ਲੱਗਣ ਵਾਲੇ ਜੁਰਮਾਨੇ ਨੂੰ ਵੀ 500 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸਪਾ MLC ਦਾ ਵਿਵਾਦਿਤ ਬਿਆਨ, 'ਨਪੁੰਸਕ ਬਣਾਉਣ ਲਈ ਤਾਂ ਨਹੀਂ ਹੈ ਵੈਕਸੀਨ'

ਦਰਅਸਲ, ਕੇਂਦਰ ਸਰਕਾਰ ਨੇ ਸਿਗਰਟ ਅਤੇ ਤੰਬਾਕੂ ਉਤਪਾਦਾਂ ਦੀ ਵਿਕਰੀ ਦੀ ਮਨਜ਼ੂਰੀ ਦੇਣ ਦੀ ਉਮਰ ਨੂੰ 21 ਸਾਲ ਕਰਨ ਲਈ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ (ਵਪਾਰ ਅਤੇ ਵਣਜ, ਉਤਪਾਦਨ, ਸਪਲਾਈ, ਵੰਡ, ਇਸ਼ਤਿਹਾਰ ਅਤੇ ਨਿਯਮ) ਸੋਧ ਐਕਟ, 2020 ਦਾ ਮਸੌਦਾ ਤਿਆਰ ਕੀਤਾ ਹੈ। ਇਸ ਬਿੱਲ ਵਿੱਚ ਪ੍ਰਸਤਾਵਿਤ ਸੋਧਾਂ ਦੇ ਤਹਿਤ ਸਿਗਰਟ ਜਾਂ ਕਿਸੇ ਹੋਰ ਤੰਬਾਕੂ ਉਤਪਾਦ ਦੀ ਵਿਕਰੀ 21 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਕੀਤੀ ਜਾ ਸਕੇਗੀ। ਨਾਲ ਹੀ ਇਸ ਵਿੱਚ ਇਹ ਵੀ ਪ੍ਰਬੰਧ ਹੈ ਕਿ ਕਿਸੇ ਵੀ ਵਿਦਿਅਕ ਸੰਸਥਾ ਦੇ 100 ਮੀਟਰ ਦੇ ਦਾਇਰੇ ਵਿੱਚ ਤੰਬਾਕੂ ਉਤਪਾਦਾਂ ਦੀ ਵਿਕਰੀ ਨਹੀਂ ਹੋ ਸਕੇਗੀ।
ਇਹ ਵੀ ਪੜ੍ਹੋ- ਟਿਕਰੀ ਬਾਰਡਰ ਵਿਖੇ ਮਾਪਿਆਂ ਦਾ ਇਕਲੌਤਾ ਪੁੱਤਰ ਕਿਸਾਨ ਮੋਰਚੇ 'ਚ ਸ਼ਹੀਦ

ਭਾਰੀ ਜੁਰਮਾਨੇ ਅਤੇ ਸਜ਼ਾ ਦਾ ਪ੍ਰਬੰਧ
ਇਸ ਬਿੱਲ ਵਿੱਚ ਸੈਕਸ਼ਨ 7 ਨੂੰ ਸੋਧ ਕੇ ਕੀਤਾ ਜਾ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਿਗਰਟ ਜਾਂ ਕੋਈ ਵੀ ਹੋਰ ਤੰਬਾਕੂ ਉਤਪਾਦ ਸੀਲ ਪੈਕ ਹੋਣਾ ਚਾਹੀਦਾ ਹੈ। ਅਸਲ ਪੈਕਿੰਗ ਤੋਂ ਬਾਹਰ ਇਨ੍ਹਾਂ ਦੀ ਵਿਕਰੀ ਨਹੀਂ ਹੋਵੇਗੀ। ਇਸ ਵਿੱਚ ਇੱਕ ਹੋਰ ਨਿਯਮ ਜੋੜਿਆ ਗਿਆ ਹੈ ਕਿ ਕੋਈ ਵੀ ਵਿਅਕਤੀ, ਸਿਗਰਟ ਜਾਂ ਕਿਸੇ ਵੀ ਹੋਰ ਤੰਬਾਕੂ ਉਤਪਾਦਾਂ ਦਾ ਉਦੋਂ ਤੱਕ ਸਿੱਧੇ ਜਾਂ ਅਸਿੱਧੇ ਰੂਪ ਨਾਲ ਉਤਪਾਦਨ, ਸਪਲਾਈ ਜਾਂ ਵੰਡ ਨਹੀਂ ਕਰੇਗਾ, ਜਦੋਂ ਤੱਕ ਕਿ ਉਸਦੀ ਘੱਟੋ ਘੱਟ ਮਾਤਰਾ ਨਿਰਧਾਰਤ ਨਹੀਂ ਕੀਤੀ ਗਈ ਹੋਵੇ। ਇਸ ਡਰਾਫਟ ਵਿੱਚ ਕਿਹਾ ਗਿਆ ਹੈ ਕਿ ਸੈਕਸ਼ਨ 7 ਦੀ ਉਲੰਘਣਾ 'ਤੇ 2 ਸਾਲ ਦੀ ਕੈਦ ਜਾਂ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਥੇ ਹੀ, ਦੂਜੀ ਵਾਰ ਗਲਤੀ ਕਰਦੇ ਹੋਏ ਫੜੇ ਜਾਣ 'ਤੇ 5 ਸਾਲ ਤੱਕ ਦੀ ਜਾਂ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News