ਸ਼ੋਪੀਆਂ ਦੇ ਸਰਕਾਰੀ ਡਿਗਰੀ ਕਾਲਜ ਦਾ ਨਾਮ ਬਦਲ ਕੇ ਸ਼ਹੀਦ ਪੈਰਾ ਕਮਾਂਡੋ ਦੇ ਨਾਮ 'ਤੇ ਰੱਖਿਆ

Thursday, Sep 16, 2021 - 08:42 PM (IST)

ਸ਼ੋਪੀਆਂ ਦੇ ਸਰਕਾਰੀ ਡਿਗਰੀ ਕਾਲਜ ਦਾ ਨਾਮ ਬਦਲ ਕੇ ਸ਼ਹੀਦ ਪੈਰਾ ਕਮਾਂਡੋ ਦੇ ਨਾਮ 'ਤੇ ਰੱਖਿਆ

ਸ਼੍ਰੀਨਗਰ - ਸ਼ੋਪੀਆਂ ਦੇ ਸਰਕਾਰੀ ਡਿਗਰੀ ਕਾਲਜ ਦਾ ਨਾਮ ਬਦਲ ਦਿੱਤਾ ਗਿਆ ਹੈ। ਹੁਣ ਸ਼ੋਪੀਆਂ ਦਾ ਸਰਕਾਰੀ ਡਿਗਰੀ ਕਾਲਜ ਫੌਜ ਦੇ ਸ਼ਹੀਦ ਫੌਜੀ ਦੇ ਨਾਮ ਨਾਲ ਜਾਣਿਆ ਜਾਵੇਗਾ। ਜੰਮੂ-ਕਸ਼ਮੀਰ ਸਰਕਾਰ ਨੇ ਅੱਜ ਇੱਕ ਸਥਾਨਕ ਸ਼ਹੀਦ ਫੌਜੀ ਦੇ ਨਾਮ 'ਤੇ ਇੱਕ ਵਿੱਦਿਅਕ ਅਦਾਰੇ ਦਾ ਨਾਮਕਰਨ ਕੀਤਾ। ਦੱਖਣੀ ਕਸ਼ਮੀਰ ਵਿੱਚ ਸ਼ੋਪੀਆਂ ਦੇ ਸਰਕਾਰੀ ਡਿਗਰੀ ਕਾਲਜ ਦਾ ਨਾਮ ਬਦਲਕੇ ਫੌਜ ਦੇ ਸ਼ਹੀਦ ਪੈਰਾ ਕਮਾਂਡੋ ਦੇ ਨਾਮ 'ਤੇ ਰੱਖਿਆ ਗਿਆ ਹੈ।

ਡਿਗਰੀ ਕਾਲਜ ਸ਼ੋਪੀਆਂ ਨੂੰ ਹੁਣ 'ਇਮਤਿਆਜ਼ ਅਹਿਮਦ ਥੋਕਰ ਮੈਮੋਰੀਅਲ ਮਾਡਲ ਡਿਗਰੀ ਕਾਲਜ ਸ਼ੋਪੀਆਂ' ਕਿਹਾ ਜਾਵੇਗਾ। ਨਾਮ ਬਦਲਣ ਲਈ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਪੁਲਸ, ਨਾਗਰਿਕ ਅਤੇ ਫੌਜ ਦੇ ਚੋਟੀ ਦੇ ਅਧਿਕਾਰੀ ਮੌਜੂਦ ਸਨ। ਕਾਲਜ ਦੇ ਨਵੇਂ ਨਾਮ ਦੇ ਨਾਲ ਬੋਰਡ ਦਾ ਉਦਘਾਟਨ ਕਰਦੇ ਸਮੇਂ ਸ਼ਹੀਦ ਜਵਾਨ ਦਾ ਪਰਿਵਾਰ ਵੀ ਮੌਜੂਦ ਸੀ।

ਇਹ ਵੀ ਪੜ੍ਹੋ - ਕਸ਼ਮੀਰ 'ਚ ਜ਼ਮੀਨ ਦਿਵਾਉਣ 'ਤੇ ਬੋਲੀ ਮਹਿਬੂਬਾ- CM ਯੋਗੀ ਪਹਿਲਾਂ UP ਦੇ ਬੇਘਰਾਂ ਨੂੰ ਘਰ ਦਿਵਾਉਣ

ਅੱਤਵਾਦ ਵਿਰੋਧੀ ਮੁਹਿੰਮ ਵਿੱਚ ਹੋਏ ਸ਼ਹੀਦ
ਇਮਤਿਆਜ਼ ਅਹਿਮਦ ਥੋਕਰ ਇੱਕ ਆਰਮੀ ਪੈਰਾ ਟਰੂਪਰ ਸਨ, ਜੋ 23 ਫਰਵਰੀ 2015 ਨੂੰ ਉੱਤਰੀ ਕਸ਼ਮੀਰ ਦੇ ਸੋਪੋਰ ਵਿੱਚ ਅੱਤਵਾਦ ਵਿਰੋਧੀ ਅਭਿਆਨ ਵਿੱਚ ਮਾਰੇ ਗਏ ਸਨ। ਇਮਤਿਆਜ਼ ਅਹਿਮਦ ਥੋਕਰ 2008 ਵਿੱਚ ਮੁੰਬਈ ਵਿੱਚ ਤਾਜ ਆਪਰੇਸ਼ਨ ਦਾ ਹਿੱਸਾ ਸਨ। ਇਮਤਿਆਜ਼ ਦੇ ਤਿੰਨਾਂ ਭਰਾ ਆਰਮੀ ਵਿੱਚ ਹਨ।

ਸੰਬੰਧਤ ਤੌਰ 'ਤੇ ਸਰਕਾਰ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ ਜੋ ਸ਼ਹੀਦ ਸੈਨਿਕਾਂ, ਪੁਲਸ ਕਰਮਚਾਰੀਆਂ ਅਤੇ ਹੋਰ ਪ੍ਰਮੁੱਖ ਹਸਤੀਆਂ ਦੇ ਨਾਮ 'ਤੇ ਸੰਸਥਾਨਾਂ ਅਤੇ ਹੋਰ ਸਥਾਨਾਂ ਦਾ ਨਾਮ ਬਦਲਣ ਦੀ ਸਿਫਾਰਿਸ਼ ਅਤੇ ਪਛਾਣ ਕਰੇਗੀ ਅਤੇ ਸ਼ੋਪੀਆਂ ਦੇ ਡਿਗਰੀ ਕਾਲਜ ਦਾ ਨਾਮਕਰਨ ਇਸ ਕੜੀ ਦਾ ਪਹਿਲਾ ਪ੍ਰਬੰਧ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News