ਮੋਦੀ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ''ਸ੍ਰੀ ਵਿਜਯਪੁਰਮ'' ਨਾਂ ਤੋਂ ਜਾਣਿਆ ਜਾਵੇਗਾ ਪੋਰਟ ਬਲੇਅਰ

Friday, Sep 13, 2024 - 05:33 PM (IST)

ਮੋਦੀ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ''ਸ੍ਰੀ ਵਿਜਯਪੁਰਮ'' ਨਾਂ ਤੋਂ ਜਾਣਿਆ ਜਾਵੇਗਾ ਪੋਰਟ ਬਲੇਅਰ

ਨਵੀਂ ਦਿੱਲੀ- ਮੋਦੀ ਸਰਕਾਰ ਨੇ ਪੋਰਟਬਲੇਅਰ ਦਾ ਨਾਂ ਬਦਲ ਕੇ 'ਸ੍ਰੀ ਵਿਜਯਪੁਰਮ' ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਹੈ। ਉਨ੍ਹਾਂ ਨੇ ਇਕ ਪੋਸਟ ਵਿਚ ਕਿਹਾ ਕਿ ਅਸੀਂ ਪੋਰਟ ਬਲੇਅਰ ਦਾ ਨਾਂ ਬਦਲ ਕੇ 'ਸ੍ਰੀ ਵਿਜੇਪੁਰਮ' ਕਰਨ ਦਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੋਰਟਬਲੇਅਰ ਦਾ ਨਾਮ ਬਦਲ ਕੇ ‘ਸ਼੍ਰੀ ਵਿਜਯਪੁਰਮ’ ਕਰਨ ਦਾ ਪ੍ਰਸਤਾਵ ਰੱਖਿਆ ਹੈ।

ਇਸ ਦਾ ਮਕਸਦ ਅੰਡਮਾਨ ਅਤੇ ਨਿਕੋਬਾਰ ਟਾਪੂਆਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਨੂੰ ਸਨਮਾਨ ਦੇਣਾ ਹੈ। ਅੰਡਮਾਨ-ਨਿਕੋਬਾਰ ਟਾਪੂ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਵੀ ਇਕ ਮਹੱਤਵਪੂਰਨ ਸਥਾਨ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਨਾਂ 'ਚ ਬਦਲਾਅ ਨੂੰ ਰਾਸ਼ਟਰੀ ਪਹਿਚਾਣ ਅਤੇ ਗੌਰਵ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਨਾਮ 'ਚ ਬਦਲਾਅ ਰਾਸ਼ਟਰੀ ਪ੍ਰਤੀਕਾਂ ਅਤੇ ਇਤਿਹਾਸਕ ਸਥਲਾਂ ਨੂੰ ਇਕ ਨਵੀਂ ਪਹਿਚਾਣ ਦੇਣ ਦਾ ਯਤਨ ਹੁੰਦਾ ਹੈ। ਇਸ ਸੰਦਰਭ ਵਿਚ ਇਹ ਕਦਮ ਖੇਤਰੀ ਗੌਰਵ ਅਤੇ ਇਤਿਹਾਸ ਨੂੰ ਸਨਮਾਨਤ ਕਰਨ ਦੀ ਇਕ ਕੋਸ਼ਿਸ਼ ਹੋ ਸਕਦੀ ਹੈ।

ਇਸ ਟਾਪੂ ਦਾ ਸਾਡੇ ਦੇਸ਼ ਦੀ ਆਜ਼ਾਦੀ ਅਤੇ ਇਤਿਹਾਸ ਵਿਚ ਵਿਲੱਖਣ ਸਥਾਨ ਰਹਿਆ ਹੈ। ਚੋਲ ਸਮਰਾਜ ਵਿਚ ਇਹ ਟਾਪੂ ਜਲ ਸੈਨਾ ਅੱਡੇ ਦੀ ਭੂਮਿਕਾ ਨਿਭਾਉਂਦਾ ਸੀ ਅਤੇ ਅੱਜ ਇਹ ਟਾਪੂ ਦੇਸ਼ ਦੀ ਸੁਰੱਖਿਆ ਅਤੇ ਵਿਕਾਸ ਨੂੰ ਰਫ਼ਤਾਰ ਦੇਣ ਲਈ ਤਿਆਰ ਹੈ। ਇਹ ਟਾਪੂ  ਨੇਤਾਜੀ ਸੁਭਾਸ਼ ਚੰਦਰ ਬੋਸ ਜੀ ਵਲੋਂ ਸਭ ਤੋਂ ਪਹਿਲਾਂ ਤਿਰੰਗਾ ਲਹਿਰਾਉਣ ਤੋਂ ਲੈ ਕੇ ਸੈਲੂਲਰ ਜੇਲ੍ਹ 'ਚ ਵੀਰ ਸਾਵਰਕਰ ਅਤੇ ਹੋਰ ਆਜ਼ਾਦੀ ਦੇ ਜੰਗੀ ਸੂਰਮਿਆਂ ਨੇ ਮਾਂ ਭਾਰਤੀ ਦੀ ਆਜ਼ਾਦੀ ਲਈ ਸੰਘਰਸ਼ ਦਾ ਸਥਾਨ ਵੀ ਹੈ।


author

Tanu

Content Editor

Related News