ਦਿੱਲੀ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ- ਬੈਜਲ

03/06/2017 6:02:06 PM

ਨਵੀਂ ਦਿੱਲੀ— ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਇਸ ਸੰਬੰਧ ''ਚ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਸ਼੍ਰੀ ਬੈਜਲ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਦੀ ਦਿਸ਼ਾ ''ਚ ਮਹਿਲਾ ਵਿਸ਼ੇਸ਼ ਬੱਸਾਂ ਅਤੇ ਸ਼ਾਮ ਦੀਆਂ ਪਾਲੀਆਂ ''ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਸਮੇਤ ਕਈ ਉਪਾਅ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕੰਮ ਕਰਨ ਵਾਲੀਆਂ ਔਰਤਾਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਾਉਣ ''ਚ ਸਹੂਲਤ ਲਈ ਸਵੇਰ ਦੇ ਸਮੇਂ ਵਿਸ਼ੇਸ਼ ਮਹਿਲਾ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਬੱਸਾਂ ''ਚ ਪੁਲਸ ਕਰਮਚਾਰੀਆਂ ਨੂੰ ਵੀ ਤਾਇਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੀ ਦਿਸ਼ਾ ''ਚ ਲਗਾਤਾਰ ਅੱਗੇ ਵਧ ਰਹੀ ਹੈ। ਰਾਜਧਾਨੀ ਦੇ ਗਰੀਬ ਅਤੇ ਆਮ ਵਰਗ ਨੂੰ ਰਾਹਤ ਦੇਣ ਲਈ 400 ਯੂਨਿਟ ਤੱਕ ਮਹੀਨਾਵਾਰ ਬਿਜਲੀ ਖਰਚ ''ਤੇ ਅੱਧੀ ਦਰ ''ਤੇ ਬਿਜਲੀ ਮੁਹੱਈਆ ਕਰਵਾਉਣ ਦੀ ਯੋਜਨਾ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਸਰਕਾਰ ਬਿਜਲੀ ਬਚਤ ਦੀ ਦਿਸ਼ਾ ''ਚ ਕਦਮ ਚੁੱਕਣ ਦੇ ਨਾਲ-ਨਾਲ ਸੌਰ ਊਰਜਾ ਦਾ ਉਤਪਾਦਨ ਵਧਾਉਣ ''ਤੇ ਜ਼ੋਰ ਦੇ ਰਹੀ ਹੈ। ਰਾਜਧਾਨੀ ''ਚ 65 ਲੱਖ ਐੱਲ.ਈ.ਡੀ. ਬਲੱਬ ਵੰਡੇ ਜਾ ਚੁਕੇ ਹਨ। 32 ਮੈਗਾਵਾਟ ਦੇ ਸੌਰ ਊਰਜਾ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਸਰਕਾਰ ਦੀ ਸਿਹਤ ਸੇਵਾ ਖੇਤਰ ''ਚ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦੇ ਹੋਏ ਉਪ ਰਾਜਪਾਲ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਖੇਤਰ ''ਚ ਹੀ ਸਹੂਲਤਾਂ ਉਪਲੱਬਧ ਕਰਵਾਉਣ ''ਤੇ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਇਕ ਹਜ਼ਾਰ ਮੁਹੱਲਾ ਕਲੀਨਿਕ ਖੋਲ੍ਹਣ ਦੇ ਟੀਚੇ ਦੀ ਦਿਸ਼ਾ ''ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਹੁਣ ਤੱਕ ਵੱਡੀ ਗਿਣਤੀ ''ਚ ਅਜਿਹੇ ਕਲੀਨਿਕ ਖੁੱਲ੍ਹੇ ਜਾ ਚੁਕੇ ਹਨ ਅਤੇ ਅਗਲੇ 6 ਮਹੀਨਿਆਂ ਦੌਰਾਨ ਇਸ ਟੀਚੇ ਨੂੰ ਹਾਸਲ ਕਰ ਲਏ ਜਾਣ ਦੀ ਆਸ ਹੈ। ਸਰਕਾਰ ਦੀ ਇਸ ਯੋਜਨਾ ਦੀ ਵਿਸ਼ਲ ਭਰ ''ਚ ਸ਼ਲਾਘਾ ਕੀਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੰਨਾਨ ਨੇ ਇਸ ਦੀ ਤਰੀਫ ਕੀਤੀ ਹੈ। ਅਗਲੇ ਇਕ ਸਾਲ ''ਚ 122 ਪਾਲੀਕਲੀਨਿਕ ਕੰਮ ਕਰਨ ਲੱਗਣਗੇ।
ਸ਼੍ਰੀ ਬੈਜਲ ਨੇ ਕਿਹਾ ਕਿ ਸਰਕਾਰ ਬੇਘਰਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਧਾਨੀ ''ਚ ਵਧਦੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ। ਸਰਕਾਰ ਦਾ ਸਫਾਈ ''ਤੇ ਵੀ ਵਿਸ਼ੇਸ਼ ਜ਼ੋਰ ਹੈ। ਲੋਕਾਂ ਨੂੰ ਪ੍ਰਦੂਸ਼ਣ ਮੁਕਤ ਹਵਾ ਮੁਹੱਈਆ ਕਰਵਾਉਣ ਦੀ ਦਿਸ਼ਾ ''ਚ ਕਦਮ ਚੁੱਕਣ ਦੇ ਨਾਲ-ਨਾਲ ਹੀ ਸਰਕਾਰ ਨੇ 6 ਪ੍ਰਦੂਸ਼ਣ ਨਿਗਰਾਨੀ ਕੇਂਦਰ ਖੁੱਲ੍ਹੇ ਹਨ।  ਉਪ ਰਾਜਪਾਲ ਦੇ ਸੰਬੋਧਨ ਤੋਂ ਬਾਅਦ ਜਲ ਮੰਤਰੀ ਕਪਿਲ ਮਿਸ਼ਰਾ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ। 5 ਦਿਨ ਦੇ ਬਜਟ ਸੈਸ਼ਨ ''ਚ ਉਪ ਰਾਜਪਾਲ ਦੇ ਸੰਬੋਧਨ ''ਤੇ ਧੰਨਵਾਦ ਪ੍ਰਸਤਾਵ ''ਤੇ ਚਰਚਾ ਦੇ ਨਾਲ ਹੀ 8 ਮਾਰਚ ਨੂੰ 2017-18 ਦਾ ਬਜਟ ਪੇਸ਼ ਕੀਤੇ ਜਾਣ ਦੀ ਆਸ ਹੈ।


Disha

News Editor

Related News