ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਰਾਇਣ ਆਰੀਆਂ ਦੀ ਵਿਗੜੀ ਸਿਹਤ
Tuesday, May 28, 2019 - 04:49 PM (IST)

ਚੰਡੀਗੜ੍ਹ—ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਦੀ ਸਿਹਤ ਵਿਗੜਣ ਕਾਰਨ ਪਹਿਲਾਂ ਉਨ੍ਹਾਂ ਨੂੰ ਚੰਡੀਗੜ੍ਹ ਅਤੇ ਫਿਰ ਪੰਚਕੂਲਾ ਲਿਜਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਰਾਜਪਾਲ ਨੂੰ ਛਾਤੀ ਦੀ ਬੀਮਾਰੀ ਹੈ। ਇਸ ਲਈ ਪਹਿਲਾਂ ਚੰਡੀਗੜ੍ਹ ਆਏ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇੱਥੇ ਉਨ੍ਹਾਂ ਦੀ ਅਲਟਰਾਂਸਾਊਂਡ ਅਤੇ ਸਿਟੀ ਸਕੈਨ ਲਈ ਪੰਚਕੂਲਾ ਦੇ ਸੈਕਟਰ-6 ਸਥਿਤ ਜਨਰਲ ਹਸਪਤਾਲ ਲਿਜਾਇਆ ਗਿਆ। ਮੌਕੇ 'ਤੇ ਹਸਪਤਾਲ ਦੇ ਸਾਰੇ ਸੀਨੀਅਰ ਡਾਕਟਰ ਅਤੇ ਉਨ੍ਹਾਂ ਦੀ ਟੀਮ, ਡੀ. ਜੀ. ਹੈਲਥ ਸਤੀਸ਼ ਗੁਪਤਾ, ਐੱਸ. ਡੀ. ਐੱਮ. ਪੰਕਜ ਸੇਤਿਆ, ਡੀ. ਸੀ. ਪੀ. ਕਮਲਦੀਪ ਗੋਇਲ ਮੌਜੂਦ ਹਨ। ਰਾਜਪਾਲ ਦੀ ਸੁਰੱਖਿਆ ਲਈ ਚੱਪੇ ਚੱਪੇ 'ਤੇ ਪੁਲਸ ਬਲ ਵੀ ਤਾਇਨਾਤ ਕਰ ਦਿੱਤੀ ਗਈ ਹੈ।