ਬੰਗਾਲ ਦੇ ਗਵਰਨਰ ਤੇ ਸੀ.ਐੱਮ. ਦੋਵੇਂ ਸਰਕਸ ਦੇ ਜੋਕਰ : ਅਧੀਰ ਰੰਜਨ

01/17/2020 7:38:04 PM

ਨਵੀਂ ਦਿੱਲੀ — ਅਧੀਰ ਰੰਜਨ ਚੌਧਰੀ ਲੋਕ ਸਭਾ 'ਚ ਵਿਰੋਧੀ ਨੇਤਾ ਹੈ ਅਤੇ ਇਸ ਦੇ ਨਾਲ ਹੀ ਪੱਛਮੀ ਬੰਗਾਲ 'ਚ ਕਾਂਗਰਸ ਦੇ ਵੱਡੇ ਚਿਹਰੇ ਹਨ, ਜਦੋਂ ਉਹ ਬੋਲਦੇ ਹਨ ਤਾਂ ਵਿਵਾਦ ਆਪਣੇ ਆਪ ਚੱਲ ਕੇ ਆ ਜਾਂਦੇ ਹਨ। ਬਿਆਨਾਂ ਨਾਲ ਉਹ ਆਪਣੀ ਪਾਰਟੀ ਦੀ ਬੇਇੱਜਤੀ ਵੀ ਕਰਵਾ ਦਿੰਦੇ ਹਨ, ਬਾਅਦ 'ਚ ਮੁਆਫੀ ਵੀ ਮੰਗ ਲੈਂਦੇ ਹਨ। ਤਾਜਾ ਮਾਮਲਾ ਬੰਗਾਲ ਦੀ ਰਾਜਨੀਤੀ ਨਾਲ ਜੁੜਿਆ ਹੋਇਆ ਹੈ।
ਮਿਦਾਨਪੁਰ 'ਚ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਸਰਕਸ ਚੱਲ ਰਿਹਾ ਹੈ। ਇਥੇ 2 ਭਵਨ ਹਨ, ਇਕ ਰਾਜਭਵਨ ਅਤੇ ਦੂਜਾ ਨਬਾਨਾ ਭਵਨ ਅਤੇ ਦੋਵਾਂ ਭਵਨ ਦੇ ਮੁਖੀ ਜੋਕਰ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ ਬੰਗਾਲ 'ਚ ਸਰਕਸ ਦਾ ਲੋਕ ਮਜਾ ਲੈ ਰਹੇ ਹਨ। ਇਕ ਭਵਨ ਭਾਵ ਰਾਜਪਾਲ ਦੂਜੇ ਭਵਨ ਭਾਵ ਮਮਤਾ ਬੈਨਰਜੀ 'ਤੇ ਨਿਸ਼ਾਨਾ ਵਿੰਨ੍ਹਿਦੇ ਰਹਿੰਦੇ ਹਨ। ਇਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਵਾਲ ਇਹ ਹੈ ਕਿ ਸੀ.ਏ.ਏ. ਦੇ ਮੁੱਦੇ 'ਤੇ ਕਾਂਗਰਸ ਅਤੇ ਟੀ.ਐੱਮ.ਸੀ. ਦਾ ਰੂਖ ਇਕੋ ਜਿਹਾ ਹੈ ਪਰ ਅਜਿਹਾ ਕੀ ਹੋਇਆ ਕਿ ਮਮਤਾ ਬੈਨਰਜੀ ਕਾਂਗਰਸ ਤੋਂ ਨਾਰਾਜ਼ ਹੋ ਗਈ। ਦਰਅਸਲ ਟ੍ਰੇਡ ਯੂਨੀਅਨ ਦੀ ਟੀ.ਐੱਮ.ਸੀ. ਨੇ ਨਿੰਦਾ ਕੀਤੀ ਸੀ, ਕਾਂਗਰਸ ਨੇ ਅਪੀਲ ਕੀਤੀ ਸੀ ਕਿ ਬੰਗਾਲ 'ਚ ਵਾਮ ਆਯੋਜਿਤ ਹੜਤਾਲ 'ਚ ਉਹ ਸ਼ਾਮਲ ਨਾ ਹੋਣ ਪਰ ਕਾਂਗਰਸ ਵੱਲੋਂ ਅਣਸੁੰਨੀ ਕੀਤੀ ਗਈ ਅਤੇ ਉਸ ਹੜਤਾਲ 'ਚ ਸੀ.ਏ.ਏ. ਦੇ ਮੁੱਦੇ ਨੂੰ ਚੁੱਕਿਆ ਗਿਆ। ਇਸ ਤੋਂ ਬਾਅਦ ਦਿੱਲੀ 'ਚ ਕਾਂਗਰਸ ਦੀ ਅਗਵਾਈ 'ਚ ਸੀ.ਏ.ਏ. 'ਤੇ ਬੈਠਕ ਹੋਣ ਵਾਲੀ ਸੀ ਪਰ ਮਮਤਾ ਬੈਨਰਜੀ ਨੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।

 


Inder Prajapati

Content Editor

Related News