ਰਾਜਪਾਲ 4 ਦਿਨੀਂ ਨੈਨੀਤਾਲ ਦੌਰੇ 'ਤੇ

11/12/2017 12:53:35 PM

ਨੈਨੀਤਾਲ— ਉਤਰਾਖੰਡ ਦੇ ਰਾਜਪਾਲ ਡਾ.ਕ੍ਰਿਸ਼ਨਕਾਂਤ ਪਾਲ 5 ਦਿਨੀਂ ਨੈਨੀਤਾਲ ਦੌਰੇ 'ਤੇ ਹਨ। ਨੈਨੀਤਾਲ ਪੁੱਜਣ 'ਤੇ ਰਾਜਪਾਲ ਕੇ.ਕੇ ਪਾਲ ਨੂੰ ਗਾਰਡ ਆਫ ਆਨਰ ਦਿੱਤਾ ਗਿਆ।
ਨੈਨੀਤਾਲ ਦੀ ਝੀਲ ਦੇ ਡਿੱਗਦੇ ਜਲ ਪੱਧਰ 'ਤੇ ਚਿੰਤਾ ਵਿਅਕਤ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਝੀਲ ਹੀ ਇੱਥੋਂ ਦੀ ਸੁੰਦਰਤਾ ਨੂੰ ਵਧਾਉਂਦੀ ਹੈ, ਜਿਸ ਦੇ ਲਈ ਇਸ ਦੀ ਸੁਰੱਖਿਆ ਜ਼ਰੂਰੀ ਹੈ। ਉੁਨ੍ਹਾਂ ਨੇ ਕਿਹਾ ਕਿ 28 ਨਵੰਬਰ ਨੂੰ ਦੇਹਰਾਦੂਨ 'ਚ ਵਿਸ਼ਵ ਬੈਂਕ ਦੇ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਝੀਲ ਦੀ ਸੁਰੱਖਿਆ ਲਈ ਚਰਚਾ ਕੀਤੀ ਜਾਵੇਗੀ। ਰਾਜਪਾਲ ਡਾ ਕੇ.ਕੇ ਪਾਲ 14 ਨਵੰਬਰ ਨੂੰ ਹਲਦਵਾਨੀ ਅੋਪਨ ਵਿਸ਼ਵ ਯੂਨੀਵਰਸਿਟੀ ਦੇ ਪ੍ਰੋਗਰਾਮ 'ਚ ਸ਼ਾਮਲ ਹੋਣਗੇ। 


Related News