ਰਾਜਪਾਲ ਬਨਵਾਰੀ ਲਾਲ ਨੂੰ ਇਸ ਮਾਮਲੇ 'ਚ ਮਿਲੀ ਕਲੀਨ ਚਿੱਟ

Saturday, Jun 02, 2018 - 11:57 AM (IST)

ਰਾਜਪਾਲ ਬਨਵਾਰੀ ਲਾਲ ਨੂੰ ਇਸ ਮਾਮਲੇ 'ਚ ਮਿਲੀ ਕਲੀਨ ਚਿੱਟ

ਨਵੀਂ ਦਿੱਲੀ— ਕੁਝ ਮਹੀਨੇ ਪਹਿਲਾਂ ਹੋਏ ਸੈਕਸ ਸਕੈਂਡਲ, ਜਿਸ ਨੇ ਪੂਰੇ ਤਾਮਿਲਨਾਡੂ ਨੂੰ ਝੰਜੋੜ ਦਿੱਤਾ ਸੀ, ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਕਲੀਨ ਚਿੱਟ ਮਿਲ ਗਈ ਹੈ। ਪੁਰੋਹਿਤ ਨੇ ਜਾਂਚ ਕਮੇਟੀ ਵਲੋਂ ਦਿੱਤੀ ਕਲੀਨ ਚਿੱਟ ਦੀ ਕਾਪੀ ਨੂੰ ਜਨਤਕ ਤੌਰ 'ਤੇ ਦਿਖਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੀ ਇਕ ਕਾਪੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭੇਜੀ ਹੈ।

PunjabKesari

ਜਾਣਕਾਰੀ ਮੁਤਾਬਕ ਪੁਰੋਹਿਤ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਨਿਰਦੋਸ਼ ਹਨ ਅਤੇ ਉਨ੍ਹਾਂ 'ਤੇ ਲਾਏ ਗਏ ਦੋਸ਼ ਆਧਾਰਹੀਣ ਹਨ। ਰਿਟਾਇਰਡ ਆਈ. ਏ. ਐੱਸ. ਅਧਿਕਾਰੀ ਆਰ. ਸੰਥਾਨਮ ਨੂੰ ਸਸਪੈਂਡ ਪ੍ਰੋਫੈਸਰ ਪੀ. ਨਿਰਮਲਾ ਦੇਵੀ ਵਲੋਂ ਦਵੇਂਦਰਾ ਆਰਟ ਕਾਲਜ ਦੀਆਂ ਕੁਝ ਲੜਕੀਆਂ ਨਾਲ ਫੋਨ 'ਤੇ ਹੋਈ ਗੱਲਬਾਤ ਦੀ ਜਾਂਚ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਨਿਰਮਲਾ ਦੇਵੀ ਨੂੰ ਪੁਰੋਹਿਤ ਦੀ ਕਾਫੀ ਨਜ਼ਦੀਕੀ ਮੰਨਿਆ ਜਾਂਦਾ ਹੈ। ਇਹ ਔਰਤ ਲੜਕੀਆਂ ਨੂੰ ਵਧੀਆ ਇਨਾਮ ਦਾ ਝਾਂਸਾ ਦੇ ਕੇ ਹਾਈ-ਫਾਈ ਲੋਕਾਂ ਨਾਲ ਸਬੰਧ ਸਥਾਪਿਤ ਕਰਵਾਉਂਦੀ ਸੀ। ਇਸੇ ਤਰ੍ਹਾਂ ਦੀ ਗੱਲਬਾਤ, ਜਿਸ ਵਿਚ ਰਾਜਪਾਲ ਦਾ ਨਾਂ ਵੀ ਸੀ, ਜਦੋਂ ਫੇਸਬੁਕ 'ਤੇ ਵਾਇਰਲ ਹੋਈ ਤਾਂ ਕਾਫੀ ਵਿਵਾਦ ਪੈਦਾ ਹੋ ਗਿਆ, ਕਿਉਂਕਿ ਰਾਜਪਾਲ ਪੁਰੋਹਿਤ ਨੇ 3 ਜੂਨ ਨੂੰ ਦਿੱਲੀ 'ਚ ਰਾਜਪਾਲਾਂ ਦੇ ਇਕ ਸੰਮੇਲਨ ਵਿਚ ਹਿੱਸਾ ਲੈਣਾ ਹੈ। ਅਜਿਹੇ ਵਿਚ ਸਭ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੋਣਗੀਆਂ। ਸੰਥਾਨਮ ਕਮੇਟੀ ਦੀ ਰਿਪੋਰਟ ਨੂੰ ਮਦਰਾਸ ਹਾਈਕੋਰਟ ਨੇ ਮੀਡੀਆ 'ਚ ਛਾਪਣ ਤੋਂ ਮਨ੍ਹਾ ਕੀਤਾ ਹੈ।

PunjabKesari


Related News