ਭਾਰਤ ''ਚ ਇਥੇ ਆਟੋ-ਟੈਕਸੀ ਚਲਾਉਣ ''ਤੇ ਸਰਕਾਰ ਦੇਵੇਗੀ 10 ਹਜ਼ਾਰ ਰੁਪਏ

10/04/2019 10:26:22 PM

ਹੈਦਰਾਬਾਦ — ਦੇਸ਼ ਦੇ ਕਰੀਬ ਹਰ ਹਿੱਸੇ 'ਚ ਜਦੋਂ ਕਦੇ ਟ੍ਰੈਫਿਕ ਜਾਮ ਦੀ ਸਮੱਸਿਆ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਟੋ-ਟੈਕਸੀ ਵਾਲਿਆਂ ਖਿਲਾਫ ਕਾਰਵਾਈ ਹੁੰਦੀ ਹੈ। ਦਰਅਸਲ ਸ਼ਹਿਰਾਂ 'ਚ ਸੜਕ 'ਤੇ ਸਭ ਤੋਂ ਜ਼ਿਆਦਾ ਆਟੋ ਟੈਕਸੀ ਵਾਲੇ ਹੀ ਹੁੰਦੇ ਹਨ। ਦੇਸ਼ ਦੀ ਰਾਜਨੀਤੀ 'ਚ ਬਦਲਦੇ ਦੌਰ ਨੂੰ ਦੇਖਦੇ ਹੋਏ ਹਰ ਸਿਆਸੀ ਪਾਰਟੀਆਂ ਜਾਤੀ ਆਧਾਰਿਤ ਤੋਂ ਇਲਾਵਾ ਖਾਸ ਤਰ੍ਹਾਂ ਦੇ ਰੋਜ਼ਗਾਰ 'ਚ ਲੱਗੇ ਲੋਕਾਂ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਦੌਰਾਨ ਆਟੋ-ਟੈਕਸੀ ਵਾਲਿਆਂ ਪ੍ਰਤੀ ਵੀ ਸਿਆਸੀ ਦਲ ਨਰਮੀ ਦਿਖਾ ਰਹੀ ਹੈ। ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਆਟੋ-ਟੈਕਸੀ ਵਾਲਿਆਂ ਦੇ ਦਮ 'ਤੇ ਵਧੀਆ ਪ੍ਰਦਰਸ਼ਨ ਦਿਖਾ ਸਕੀ ਤਾਂ ਹੁਣ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਇਸੇ ਫਾਰਮੂਲੇ ਨੂੰ ਆਜ਼ਮਾ ਰਹੇ ਹਨ।
ਸੀ.ਐੱਮ. ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਸ਼ੁੱਕਰਵਾਰ ਨੂੰ 'ਵਾਈ.ਐੱਸ.ਆਰ. ਵਾਹਨ ਮਿੱਤਰ' ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਆਟੋ, ਕੈਬ ਤੇ ਕਾਰ ਚਾਲਕਾਂ ਨੂੰ ਹਰ ਸਾਲ 10 ਹਜ਼ਾਰ ਰੁਪਏ ਮੁਫਤ ਦਿੱਤੇ ਜਾਣਗੇ।
ਐਲੁਰੂ ਦੇ ਇੰਡੋਰ ਸਟੇਡੀਅਮ 'ਚ ਸੀ.ਐੱਮ. ਜਗਨ ਮੋਹਨ ਰੈੱਡੀ ਨੇ ਵਾਹਨ ਮਿੱਤਰ ਯੋਜਨਾ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਗਰੀਬੀ 'ਚ ਆਟੋ, ਕੈਬ ਤੇ ਕਾਰ ਚਾਲਕ ਗਰੀਬੀ 'ਚ ਜ਼ਿੰਦਗੀ ਜਿਉਂਦੇ ਹਨ, ਪਰ ਉਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਸਰਕਾਰ ਇਸ ਰੋਜ਼ਗਾਰ ਨਾਲ ਜੁੜੇ ਲੋਕਾਂ ਨੂੰ ਸਲਾਨਾ 10 ਹਜ਼ਾਰ ਰੁਪਏ ਦੇਵੇਗੀ, ਤਾਂਕਿ ਉਹ ਆਪਣੇ ਵਾਹਨ ਦੀ ਰੈਗੁਲਰ ਸਰਵਿਸ ਕਰਵਾ ਸਕਣ।


Inder Prajapati

Content Editor

Related News