ਕੀ ਸਰਕਾਰ ਮੁੜ ਲਿਆਏਗੀ ਖੇਤੀ ਕਾਨੂੰਨ? ਨਰੇਂਦਰ ਤੋਮਰ ਨੇ ਦਿੱਤਾ ਇਹ ਸੰਕੇਤ

Saturday, Dec 25, 2021 - 06:56 PM (IST)

ਨਾਗਪੁਰ- ਕਰੀਬ ਇਕ ਸਾਲ ਤੱਕ ਦਿੱਲੀ ਦੀਆਂ ਸਰਹੱਦਾਂ 'ਤੇ ਚਲੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਜਿੱਥੇ ਸਰਕਾਰ ਨੂੰ ਤਿੰਨੋਂ ਵਿਵਾਦਿਤ ਖੇਤੀ ਕਾਨੂੰਨ ਵਾਪਸ ਲੈਣੇ ਪਏ, ਉੱਥੇ ਹੀ ਹੁਣ ਖ਼ਬਰ ਸਾਹਮਣੇ ਆ ਰਹੀ ਹੈ। ਸਰਕਾਰ ਬਾਅਦ 'ਚ ਕਾਨੂੰਨ ਮੁੜ ਲਿਆ ਸਕਦੀ ਹੈ। ਦਰਅਸਲ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸਰਕਾਰ ਬਾਅਦ 'ਚ ਕਾਨੂੰਨ ਮੁੜ ਲਿਆ ਸਕਦੀ ਹੈ। ਨਾਗਪੁਰ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਤੋਮਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਸੀਂ ਖੇਤੀ ਸੋਧ ਕਾਨੂੰਨ ਲਿਆਏ ਪਰ ਕੁਝ ਲੋਕਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਆਏ, ਜੋ ਆਜ਼ਾਦੀ ਦੇ ਕਰੀਬ 70 ਸਾਲ ਬਾਅਦ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਲਿਆਂਦਾ ਗਿਆ ਇਕ ਵੱਡਾ ਸੁਧਾਰ ਸੀ। ਉਨ੍ਹਾਂ ਕਿਹਾ ਕਿ ਪਰ ਸਰਕਾਰ ਇਸ ਤੋਂ ਨਿਰਾਸ਼ ਨਹੀਂ ਹੈ। ਅਸੀਂ ਇਕ ਕਦਮ ਪਿੱਛੇ ਹਟੇ ਅਤੇ ਅਸੀਂ ਫਿਰ ਅੱਗੇ ਵਧਾਂਗੇ, ਕਿਉਂਕਿ ਕਿਸਾਨ ਭਾਰਤ ਦੀ ਰੀੜ੍ਹ ਹਨ। ਉਨ੍ਹਾਂ ਕਿਹਾ ਕਿ ਖੇਤੀ ਖੇਤਰ 'ਚ ਵੱਡੇ ਨਿਵੇਸ਼ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ : ਕ੍ਰਿਸਮਿਸ ਦਰਮਿਆਨ ਓਮੀਕ੍ਰੋਨ ਦਾ ਡਰ, ਦੇਸ਼ 'ਚ ਹੁਣ ਤੱਕ 415 ਮਾਮਲੇ ਦਰਜ

ਤੋਮਰ ਨੇ ਕਿਹਾ ਕਿ ਇਕ ਖੇਤਰ ਜਿੱਥੇ ਸਭ ਤੋਂ ਘੱਟ ਨਿਵੇਸ਼ ਹੋਇਆ ਹੈ, ਉਹ ਖੇਤੀ ਖੇਤਰ ਹੈ। ਉਨ੍ਹਾਂ ਕਿਹਾ ਕਿ ਨਿੱਜੀ ਨਿਵੇਸ਼ ਹੋਰ ਖੇਤਰਾਂ 'ਚ ਆਇਆ, ਜਿਸ ਨਾਲ ਰੁਜ਼ਗਾਰ ਪੈਦਾ ਹੋਏ ਅਤੇ ਸਕਲ ਘਰੇਲੂ ਉਤਪਾਦ 'ਚ ਇਨ੍ਹਾਂ ਉਦਯੋਗਾਂ ਦਾ ਯੋਗਦਾਨ ਵਧਿਆ। ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਖੇਤਰ 'ਚ ਮੌਜੂਦਾ ਨਿਵੇਸ਼ ਨਾਲ ਵਪਾਰੀਆਂ ਨੂੰ ਫ਼ਾਇਦਾ ਹੁੰਦਾ ਹੈ ਨਾ ਕਿ ਕਿਸਾਨਾਂ ਨੂੰ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਮੋਦੀ ਨੇ ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ ਚੋਣਾਂ ਤੋਂ ਠੀਕ 3 ਮਹੀਨੇ ਪਹਿਲਾਂ ਐਲਾਨ ਕਰਦੇ ਹੋਏ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਬਿਨਾਂ ਕਿਸੇ ਚਰਚਾ ਦੇ ਸੰਸਦ ਤੋਂ ਪਾਸ ਕਰਵਾਏ ਗਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਵਾਲੇ ਬਿੱਲ ਵੀ ਸਰਕਾਰ ਨੇ ਦੋਹਾਂ ਸਦਨਾਂ ਤੋਂ ਪਾਸ ਕਰਵਾ ਲਿਆ ਸੀ। 

ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News