ਸਰਕਾਰ ਚਾਹੁੰਦੀ ਹੈ ਕਿ ਕਿਸਾਨ ਖੇਤੀ ਛੱਡ ਦੇਣ : ਰਾਕੇਸ਼ ਟਿਕੈਤ

04/12/2022 11:13:41 AM

ਔਰੰਗਾਬਾਦ (ਭਾਸ਼ਾ)- ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਆਗੂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਖੇਤੀ ਛੱਡ ਦੇਣ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਾਤੀਆਂ ਅਤੇ ਧਰਮਾਂ 'ਚ ਵੰਡਣ ਨਾ ਸਗੋਂ ਇਕ ਭਾਈਚਾਰੇ ਦੇ ਰੂਪ 'ਚ ਵੋਟਿੰਗ ਕਰਨ ਤਾਂ ਕਿ ਸਰਕਾਰ ਨੂੰ ਉਨ੍ਹਾਂ ਦੇ ਪੱਖ 'ਚ ਨੀਤੀਆਂ ਬਦਲਣ ਲਈ ਮਜ਼ਬੂਰ ਕੀਤਾ ਜਾ ਸਕੇ। ਇਕ ਸਮਾਰੋਹ 'ਚ ਟਿਕੈਤ ਨੇ ਇਕ ਮਜ਼ਬੂਤ ਵਿਰੋਧੀ ਧਿਰ ਤਿਆਰ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਵਾਰਸਾਂ ਲਈ ਮੁਆਵਜ਼ਾ ਦੇਣ ਦੀ ਸਮਾਂ ਹੱਦ ਤੈਅ

ਟਿਕੈਤ ਨੇ ਕਿਹਾ,''ਕਿਸਾਨਾਂ ਨੂੰ ਇਕ ਕਿਸਾਨ ਭਾਈਚਾਰੇ ਦੇ ਰੂਪ 'ਚ ਵੋਟ ਦੇਣੀ ਚਾਹੀਦੀ ਹੈ। ਉਦੋਂ ਸਰਕਾਰ ਉਨ੍ਹਾਂ ਦੇ ਮਹੱਤਵ ਨੂੰ ਸਮਝੇਗੀ ਅਤੇ ਉਨ੍ਹਾਂ ਨੂੰ ਫ਼ਾਇਦਾ ਪਹੁੰਚਾਉਣ ਵਾਲੇ ਫ਼ੈਸਲੇ ਲਵੇਗੀ।'' ਟਿਕੈਤ ਨੇ ਬਿਜਲੀ ਦੇ ਸੰਬੰਧ 'ਚ ਕੇਂਦਰ ਦੀਆਂ ਨੀਤੀਆਂ ਲਈ ਉਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ,''ਕਈ ਸੂਬੇ (ਕਿਸਾਨਾਂ ਨੂੰ) ਮੁਫ਼ਤ ਬਿਜਲੀ ਦਿੰਦੇ ਹਨ ਪਰ ਕੇਂਦਰ ਬਿਜਲੀ ਸੋਧ ਬਿੱਲ ਲਿਆਉਣਾ ਚਾਹੁੰਦਾ ਹੈ, ਜਿਸ 'ਚ ਪ੍ਰਬੰਧ ਹੈ ਕਿ 2 ਮਵੇਸ਼ੀਆਂ ਵਾਲੇ ਛੋਟੇ ਕਿਸਾਨਾਂ ਨੂੰ ਵੀ ਵਪਾਰਕ ਖਪਤਕਾਰ ਕਨੈਕਸ਼ਨ ਲੈਣਾ ਹੋਵੇਗਾ। ਕੀ ਕਿਸਾਨ ਵਪਾਰਕ ਕਨੈਕਸ਼ਨਲੈ ਕੇ ਜਿਊਂਦੇ ਰਹਿ ਸਕਦਾ ਹੈ?'' ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਖੇਤੀ ਕਰਨਾ ਛੱਡ ਦੇਣ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News