ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ

08/02/2020 5:29:41 PM

ਨਵੀਂ ਦਿੱਲੀ (ਵਾਰਤਾ) : ਸਰਕਾਰ ਨੇ ਵਿਦੇਸ਼ਾਂ ਤੋਂ ਭਾਰਤ ਆਉਣ ਵਾਲਿਆਂ ਲਈ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਅੱਜ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਤਹਿਤ ਲਾਜ਼ਮੀ ਸੰਸਥਾਗਤ ਕੁਆਰੰਟੀਨ ਤੋਂ ਛੋਟ ਲਈ ਯਾਤਰਾ ਸ਼ੁਰੂ ਕਰਣ ਤੋਂ ਪਹਿਲਾਂ ਹੀ ਆਨਲਾਈਨ ਅਰਜ਼ੀ ਦੇਣੀ ਹੋਵੇਗੀ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਦੱਸਿਆ ਕਿ ਨਵੇਂ ਦਿਸ਼ਾ-ਨਿਰਦੇਸ਼ 08 ਅਗਸਤ ਤੋਂ ਲਾਗੂ ਹੋਣਗੇ।

ਇਹ ਵੀ ਪੜ੍ਹੋ:  ਅਧਿਐਨ 'ਚ ਖ਼ੁਲਾਸਾ: ਟਰੇਨ 'ਚ ਕੋਰੋਨਾ ਪੀੜਤ ਵਿਅਕਤੀ ਤੋਂ 8 ਫੁੱਟ ਦੂਰੀ 'ਤੇ ਬੈਠੇ ਲੋਕਾਂ ਨੂੰ ਵੀ ਹੋ ਸਕਦੈ ਕੋਰੋਨਾ

ਇਸ ਤਹਿਤ ਸਿਰਫ਼ ਕੁੱਝ ਹੀ ਸ਼੍ਰੇਣੀ ਦੇ ਯਾਤਰੀਆਂ ਨੂੰ ਲਾਜ਼ਮੀ ਸੰਸਥਾਗਤ ਕੁਆਰੰਟੀਨ ਤੋਂ ਛੋਟ ਦਿੱਤੀ ਜਾਵੇਗੀ। ਛੋਟ ਲਈ ਯਾਤਰੀਆਂ ਨੂੰ ਯਾਤਰਾ ਸ਼ੁਰੂ ਕਰਣ ਤੋਂ ਘੱਟ ਤੋਂ ਘੱਟ 72 ਘੰਟੇ ਪਹਿਲਾਂ ਆਨਲਾਈਨ ਪੋਟਰਲ 'ਤੇ ਅਰਜ਼ੀ ਦੇਣੀ ਹੋਵੇਗੀ। ਸਿਰਫ਼ ਗਰਭਵਤੀ ਔਰਤਾਂ, ਗੰਭੀਰ ਰੂਪ ਨਾਲ ਬੀਮਾਰ ਲੋਕਾਂ ਅਤੇ 10 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਤਾ-ਪਿਤਾ ਅਤੇ ਜਿਨ੍ਹਾਂ ਦੇ ਪਰਿਵਾਰ ਵਿਚ ਕਿਸੇ ਦੀ ਮੌਤ ਹੋ ਗਈ ਹੋਵੇ ਉਨ੍ਹਾਂ ਨੂੰ ਹੀ ਇਸ ਤੋਂ ਛੋਟ ਮਿਲੇਗੀ। ਹੋਰ ਯਾਤਰੀਆਂ ਨੂੰ 7 ਦਿਨ ਤੱਕ ਸੰਸਥਾਗਤ ਕੁਆਰੰਟੀਨ ਵਿਚ ਲਾਜ਼ਮੀ ਰੂਪ ਨਾਲ ਰਹਿਣਾ ਹੋਵੇਗਾ। ਇਸ ਦੇ ਇਲਾਵਾ ਜੇਕਰ ਕੋਈ ਯਾਤਰੀ ਜਹਾਜ਼ ਵਿਚ ਸਵਾਰ ਹੋਣ ਤੋਂ 96 ਘੰਟੇ ਪਹਿਲਾਂ ਕੋਵਿਡ-19 ਦੀ ਜਾਂਚ ਕਰਾਉਂਦਾ ਹੈ ਅਤੇ ਉਸ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਸ ਨੂੰ ਵੀ ਸੰਸਥਾਗਤ ਕੁਆਰੰਟੀਨ ਤੋਂ ਛੋਟ ਮਿਲ ਜਾਵੇਗੀ। ਉਸ ਨੂੰ ਘਰ ਵਿਚ ਹੀ 14 ਦਿਨ ਤੱਕ ਕੁਆਰੰਟੀਨ ਵਿਚ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ:  Happy Friendship Day : ਇਜ਼ਰਾਇਲ ਤੋਂ ਭਾਰਤ ਲਈ ਦੋਸਤੀ ਦਾ ਪੈਗਾਮ- 'ਤੇਰੇ ਜੈਸਾ ਯਾਰ ਕਹਾਂ'

ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਕੁਆਰੰਟੀਨ ਤੋਂ ਛੋਟ ਲਈ ਆਨਲਾਈਨ ਅਰਜ਼ੀ ਦੇਣ ਦੇ  ਬਾਅਦ ਸਰਕਾਰ ਦਾ ਜੋ ਵੀ ਫੈਸਲਾ ਹੋਵੇਗਾ ਉਹ ਅੰਤਮ ਹੋਵੇਗਾ ਅਤੇ ਬਾਅਦ ਵਿਚ ਉਸ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਫਿਲਹਾਲ ਜਾਰੀ ਵਿਵਸਥਾ ਤਹਿਤ ਲੋਕ ਭਾਰਤ ਆਉਣ ਦੇ ਬਾਅਦ ਪਰਵੇਸ਼ ਸਥਾਨ 'ਤੇ ਕੁਆਰੰਟੀਨ ਤੋਂ ਛੋਟ ਲਈ ਅਰਜ਼ੀ ਦੇ ਸਕਦੇ ਸਨ। ਇਸ ਵਿਚ ਕਾਫ਼ੀ ਸਮਾਂ ਲੱਗਦਾ ਸੀ ਅਤੇ ਹਵਾਈ ਅੱਡੇ ਦੇ ਨਿਕਾਸ 'ਤੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸਨ। ਮੰਤਰਾਲਾ ਨੇ ਦੱਸਿਆ ਕਿ ਉਡਾਣ ਦੇ ਸਮੇਂ ਤੋਂ ਘੱਟ ਤੋਂ ਘੱਟ 72 ਘੰਟੇ ਪਹਿਲਾਂ ਹੀ ਸਵੈ-ਘੋਸ਼ਣਾ ਫ਼ਾਰਮ ਵੀ ਭਰਨਾ ਹੋਵੇਗਾ। ਉਨ੍ਹਾਂ ਨੂੰ ਇਹ ਘੋਸ਼ਣਾ ਕਰਣੀ ਹੋਵੇਗੀ ਕਿ ਉਹ ਭਾਰਤ ਆਉਣ 'ਤੇ 14 ਦਿਨ ਕੁਆਰੰਟੀਨ ਦੇ ਨਿਯਮ ਦਾ ਪਾਲਣ ਕਰਣਗੇ, ਜਿਸ ਵਿਚ 7 ਦਿਨ ਲਾਜ਼ਮੀ ਸੰਸਥਾਗਤ ਕੁਆਰੰਟੀਨ ਦਾ ਖ਼ਰਚ ਉਹ ਖੁਦ ਭਰਨਗੇ।

ਇਹ ਵੀ ਪੜ੍ਹੋ:  ਕੋਰੋਨਾ ਨੂੰ ਲੈ ਕੇ WHO ਨੇ 3 ਦਿਨ 'ਚ 3 ਬਿਆਨਾਂ ਨਾਲ ਫੈਲਾਈ ਸਨਸਨੀ, ਹੁਣ ਸਾਹਮਣੇ ਆਇਆ ਸੱਚ

ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਹਵਾਈ ਮਾਰਗ ਤੋਂ ਸਮੁੰਦਰ ਦੇ ਰਸਤੇ ਜਾਂ ਸੜਕ ਮਾਰਗ ਤੋਂ ਭਾਰਤ ਆਉਣ ਵਾਲਿਆਂ ਦੀ ਇੱਥੇ ਆਉਣ 'ਤੇ ਸਿਹਤ ਜਾਂਚ ਕੀਤੀ ਜਾਵੇਗੀ। ਜਿਨ੍ਹਾਂ ਯਾਤਰੀਆਂ ਵਿਚ ਕੋਵਿਡ-19 ਦੇ ਲੱਛਣ ਪਾਏ ਜਾਣਗੇ, ਉਨ੍ਹਾਂ ਨੂੰ ਤੁਰੰਤ ਵੱਖ ਕਰਕੇ ਸਿਹਤ ਸਹੂਲਤ ਕੇਂਦਰ ਲੈ ਜਾਇਆ ਜਾਵੇਗਾ। ਸਕਰੀਨਿੰਗ ਦੇ ਬਾਅਦ ਛੋਟ ਪ੍ਰਾਪਤ ਯਾਤਰੀਆਂ ਨੂੰ ਛੱਡ ਕੇ ਹੋਰ ਯਾਤਰੀਆਂ ਨੂੰ ਸੰਸਥਾਗਤ ਕੁਆਰੰਟੀਨ ਵਿਚ ਭੇਜ ਦਿੱਤਾ ਜਾਵੇਗਾ। ਮਈ ਤੋਂ ਹੁਣ ਤੱਕ ਵੱਖ-ਵੱਖ ਮਾਧਿਅਮਾਂ ਰਾਹੀਂ 9 ਲੱਖ ਤੋਂ ਜ਼ਿਆਦਾ ਭਾਰਤੀ ਆਪਣੇ ਦੇਸ਼ ਪਰਤ ਚੁੱਕੇ ਹਨ। ਸ਼ਨੀਵਾਰ ਤੱਕ ਕੁੱਲ 9 ਲੱਖ 14 ਹਜ਼ਾਰ 451 ਲੋਕ ਦੇਸ਼ ਪਰਤੇ ਹਨ। ਇਨ੍ਹਾਂ ਵਿਚ 7,88,280 ਲੋਕ ਹਵਾਈ ਮਾਰਗ ਰਾਹੀਂ ਆਏ ਹਨ। ਕੁੱਲ 5,09,485 ਯਾਤਰੀ ਚਾਟਰਡਰ ਜਹਾਜ਼ਾਂ ਰਾਹੀਂ, 2,78,795 ਯਾਤਰੀ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਰਾਹੀਂ ਆਏ ਹਨ। 1 ਲੱਖ 8 ਹਜ਼ਾਰ 949 ਲੋਕਾਂ ਨੂੰ ਜ਼ਮੀਨੀ ਸਰਹੱਦਾਂ ਰਸਤੇ ਸੜਕ ਮਾਰਗ ਰਾਹੀਂ ਅਤੇ 3,987 ਲੋਕਾਂ ਨੂੰ ਨੌਸੇਨਾ ਦੇ ਜਹਾਜ਼ਾਂ ਰਾਹੀਂ ਸਮੁੰਦਰ ਦੇ ਰਸਤੇ ਲਿਆਇਆ ਗਿਆ ਹੈ। ਹੋਰ 13,235 ਲੋਕ ਦੂਜੇ ਮਾਧਿਅਮਾਂ ਰਾਹੀਂ ਆਏ ਹਨ।  

ਇਹ ਵੀ ਪੜ੍ਹੋ:  ਹੁਣ ਘਰ ਬੈਠੇ ਮੰਗਵਾਓ Samsung ਦੇ ਨਵੇਂ ਫੋਨਜ਼, ਪਹਿਲਾਂ ਚਲਾ ਕੇ ਦੇਖੋ ਫਿਰ ਖ਼ਰੀਦੋ


cherry

Content Editor

Related News