ਸਰਕਾਰ 2025 ’ਚ ਹੋਰ ਜ਼ਿਆਦਾ ਮਿਹਨਤ ਕਰਨ ਤੇ ਵਿਕਸਤ ਭਾਰਤ ਲਈ ਦ੍ਰਿੜ੍ਹ ਸੰਕਲਪ: ਮੋਦੀ
Wednesday, Jan 01, 2025 - 05:38 AM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2024 ’ਚ ਉਨ੍ਹਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਸਰਕਾਰ ਸਾਲ 2025 ’ਚ ਹੋਰ ਵੀ ਜ਼ਿਆਦਾ ਮਿਹਨਤ ਕਰਨ ਅਤੇ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦ੍ਰਿੜ੍ਹ ਸੰਕਲਪ ਹੈ।
ਮੋਦੀ ਨੇ ‘ਮਾਈ ਗੋਵ ਇੰਡੀਆ’ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤੀ ਗਈ ਵੀਡੀਓ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਮੂਹਿਕ ਕੋਸ਼ਿਸ਼ ਅਤੇ ਪਰਿਵਰਤਨਕਾਰੀ ਨਤੀਜੇ! 2024 ’ਚ ਕਈ ਪ੍ਰਾਪਤੀਆਂ ਹਾਸਲ ਹੋਈਆਂ ਹਨ, ਜਿਨ੍ਹਾਂ ਨੂੰ ਇਸ ਵੀਡੀਓ ’ਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਵਿਖਾਇਆ ਗਿਆ ਹੈ। ਅਸੀਂ 2025 ’ਚ ਹੋਰ ਵੀ ਜ਼ਿਆਦਾ ਮਿਹਨਤ ਕਰਨ ਅਤੇ ਵਿਕਸਤ ਭਾਰਤ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਦ੍ਰਿੜ੍ਹ ਸੰਕਲਪ ਹਾਂ।
ਉਥੇ ਹੀ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਆਤਮਵਿਸ਼ਵਾਸ ਨਾਲ ਭਰੇ ਭਾਰਤ ਦੇ ਮੂਡ ਨੂੰ ਦਰਸਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਦੇਸ਼ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਨਾਲ ਹੀ 2024 ਵਿਚ ਹਾਸਲ ਕੀਤੀ ਗਈ ਜ਼ਿਕਰਯੋਗ ਤਰੱਕੀ ਅਤੇ ਤਬਦੀਲੀ ਨੂੰ ਯਾਦ ਕੀਤਾ। ਪੀ. ਐੱਮ. ਮੋਦੀ ਨੇ ਇਸ ਨੂੰ ਇਕ ‘ਕਾਵਿਮਈ ਉਤਸਵ’ (ਪੋਇਟਰੀ ਸੈਲੀਬ੍ਰੇਸ਼ਨ) ਦੱਸਦੇ ਹੋਏ ਐਕਸ ’ਤੇ ਸਾਂਝੀ ਕੀਤੀ ਆਪਣੀ ਪੋਸਟ ਵਿਚ ਕਿਹਾ ਕਿ ‘ਮੇਰਾ ਭਾਰਤ ਵੱਧ ਰਿਹਾ।’
ਪੀ. ਐੱਮ. ਮੋਦੀ ਨੇ ਇਕ ਭਾਵਪੂਰਨ ਸੰਦੇਸ਼ ਵਿਚ ਲਿਖਿਆ ਕਿ ਸਪੇਸ ਤੋਂ ਲੈ ਕੇ ਧ ਰਤੀ ਤੱਕ, ਰੇਲਵੇ ਤੋਂ ਲੈ ਕੇ ਰਨਵੇਅ ਤੱਕ, ਸੱਭਿਆਚਾਰ ਤੋਂ ਲੈ ਨਵਾਚਾਰ ਤੱਕ, ਭਾਰਤ ਲਈ 2024 ਬੇਮਿਸਾਲ ਤਰੱਕੀ ਅਤੇ ਤਬਦੀਲੀ ਦੇ ਸਾਲ ਦੇ ਰੂਪ ਵਿਚ ਦਰਜ ਕੀਤਾ ਗਿਆ। ਪੀ. ਐੱਮ. ਮੋਦੀ ਨੇ ਕਿਹਾ ਕਿ ‘ਇਹ ਇਕ ਕਾਵਿਆਤਮਕ ਉਤਸਵ ਹੈ ਕਿਉਂਕਿ ਅਸੀਂ 2025 ਵਿਚ ਆਤਮਵਿਸ਼ਵਾਸ ਨਾਲ ਅੱਗੇ ਵੱਧ ਰਹੇ ਹਨ। ਪੀ. ਐੱਮ. ਨੇ ਨਵੇਂ ਸਾਲ ਦੇ ਪੋਸਟ ਵਿਚ 2.41 ਮਿੰਟ ਦੀ ਇਕ ਵੀਡੀਓ-ਐਨੀਮੇਸ਼ਨ ਸ਼ੇਅਰ ਕੀਤੀ, ਜਿਸ ਵਿਚ ਸਾਲ 2024 ਵਿਚ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਦਰਸਾਇਆ ਗਿਆ।