ਕਸ਼ਮੀਰੀ ਪੰਡਤਾਂ ਦੇ ਮੁੜ ਵਸੇਬੇ ਲਈ ਸਰਕਾਰ ਬਣਾਏਗੀ ਪਾਲਿਸੀ : ਰਾਜਪਾਲ ​​​​​​

Saturday, Jul 20, 2019 - 12:33 AM (IST)

ਕਸ਼ਮੀਰੀ ਪੰਡਤਾਂ ਦੇ ਮੁੜ ਵਸੇਬੇ ਲਈ ਸਰਕਾਰ ਬਣਾਏਗੀ ਪਾਲਿਸੀ : ਰਾਜਪਾਲ ​​​​​​

ਸ਼੍ਰੀਨਗਰ/ਜੰਮੂ (ਕਮਲ)- ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਦੇ ਮੁੜ ਵਸੇਬੇ ਲਈ ਸੂਬਾ ਸਰਕਾਰ ਮੁੜ ਵਸੇਬਾ ਨੀਤੀ ਤਿਆਰ ਕਰ ਰਹੀ ਹੈ। ਉਨ੍ਹਾਂ ਇਹ ਗੱਲ ਸ਼ੁੱਕਰਵਾਰ ਨੂੰ ਐੱਸ. ਕੇ. ਆਈ. ਸੀ. ਸੀ. ਸ਼੍ਰੀਨਗਰ ’ਚ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਕਹੀ। ਕੁਲ 20 ਇਲੈਕਟ੍ਰਿਕ ਬੱਸਾਂ ਸ਼੍ਰੀਨਗਰ ਦੇ ਵੱਖ-ਵੱਖ ਰੂਟਾਂ ’ਤੇ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਬੱਸ ਸੇਵਾ ਦੀ ਸ਼ੁਰੂਆਤ ਇਸ ਖੇਤਰ ’ਚ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਈਕੋ ਫਰੈਂਡਲੀ ਅਤੇ ਜਨਤਕ ਟਰਾਂਸਪੋਰਟ ਪ੍ਰਦਾਨ ਕਰਨ ਦੀ ਦਿਸ਼ਾ ’ਚ ਇਕ ਅਹਿਮ ਕਦਮ ਹੈ। ਉਨ੍ਹਾਂ ਅਤੇ ਕੇਂਦਰੀ ਮੰਤਰੀ ਸਾਵੰਤ ਨੇ ਇਸ ਬੱਸ ’ਚ ਸਵਾਰੀ ਵੀ ਕੀਤੀ।


author

Inder Prajapati

Content Editor

Related News