ਓਡੀਸ਼ਾ ਰੇਲ ਹਾਦਸਾ: ਸਰਕਾਰ ਨੂੰ ''ਲਾਸ਼ਾਂ ਦਾ ਵਪਾਰ'' ਹੋਣ ਦਾ ਖ਼ਦਸ਼ਾ, ਰੋਕਣ ਲਈ ਕੀਤਾ ਜਾਵੇਗਾ ਇਹ ਕੰਮ
Tuesday, Jun 06, 2023 - 04:23 AM (IST)
ਭੁਵਨੇਸ਼ਵਰ (ਭਾਸ਼ਾ): ਓਡੀਸ਼ਾ ਰੇਲ ਹਾਦਸੇ ਵਿਚ ਹੁਣ ਤਕ 278 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਭਿਆਨਕ ਹਾਦਸੇ ਵਿਚ ਜਾਨਾਂ ਗੁਆਉਣ ਵਾਲੇ 101 ਲੋਕਾਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ ਤੇ ਇਨ੍ਹਾਂ ਦੀਆਂ ਲਾਸ਼ਾਂ ਨੂੰ 6 ਹਸਪਤਾਲਾਂ ਵਿਚ ਰੱਖਿਆ ਗਿਆ ਹੈ। ਇਸ ਵਿਚਾਲੇ ਹੁਣ ਸਰਕਾਰ ਨੂੰ ਮੁਆਵਜ਼ੇ ਦੇ ਪੈਸੇ ਨੂੰ ਲੈ ਕੇ ਇਨ੍ਹਾਂ ਲਾਸ਼ਾਂ ਦਾ ਵਪਾਰ ਹੋਣ ਦਾ ਖ਼ਦਸ਼ਾ ਵੀ ਹੈ।
ਇਹ ਖ਼ਬਰ ਵੀ ਪੜ੍ਹੋ - ਰਾਸ਼ਟਰਪਤੀ ਮੁਰਮੂ ਨੇ ਸੂਰੀਨਾਮ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਇਸ ਦੇ ਮੱਦੇਨਜ਼ਰ ਹੁਣ ਓਡੀਸ਼ਾ ਸਰਕਾਰ ਨੇ ਲਾਸ਼ਾਂ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਅਤੇ ਫ਼ਰਜ਼ੀ ਦਾਅਵੇਦਾਰਾਂ ਤੋਂ ਬਚਣ ਲਈ ਸੋਮਵਾਰ ਨੂੰ ਕੁੱਝ ਸ਼ੱਕੀ ਮਾਮਲਿਆਂ ਵਿਚ ਲਾਸ਼ਾਂ ਨੂੰ ਅਸਲੀ ਰਿਸ਼ਤੇਦਾਰਾਂ ਨੂੰ ਸੌਂਪਣ ਤੋਂ ਪਹਿਲਾਂ ਡੀ.ਐੱਨ.ਏ. ਦੇ ਨਮੂਨੇ ਲੈਣੇ ਸ਼ੁਰੂ ਕੀਤੇ। ਬਿਹਾਰ ਦੇ ਭਾਗਲਪੁਰ ਦੇ 2 ਵੱਖ-ਵੱਖ ਪਰਿਵਾਰਾਂ ਵੱਲੋਂ ਇਕ ਲਾਸ਼ ਨੂੰ ਆਪਣਾ ਰਿਸ਼ਤੇਦਾਰ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਲਾਸ਼ ਦੇ ਹਾਲਤ ਐਨੀ ਭਿਆਨਕ ਸੀ ਕਿ ਉਸ ਦੀ ਪਛਾਣ ਕਰਨਾ ਵੀ ਔਖ਼ਾ ਸੀ। ਸੂਬਾ ਸਰਕਾਰ ਇਹ ਫ਼ੈਸਲਾ ਨਹੀਂ ਲੈ ਸਕੀ ਕਿ ਲਾਸ਼ ਨੂੰ ਕਿਸ ਨੂੰ ਸੌਂਪਿਆ ਜਾਵੇ।
ਇਹ ਖ਼ਬਰ ਵੀ ਪੜ੍ਹੋ - HDFC ਬੈਂਕ ਮੈਨੇਜਰ ਨੇ ਆਨਲਾਈਨ ਮੀਟਿੰਗ 'ਚ ਜੂਨੀਅਰਸ ਨੂੰ ਕੱਢੀ ਗਾਲ੍ਹ, ਵੀਡੀਓ ਵਾਇਰਲ ਹੋਣ ਤੋਂ ਬਾਅਦ ਸਸਪੈਂਡ
ਇਸ ਘਟਨਾ ਤੋਂ ਬਾਅਦ ਉਸ ਨੇ ਦਾਅਵੇਦਾਰਾਂ ਦਾ ਡੀ.ਐੱਨ.ਏ. ਸੈਂਪਲ ਲੈਣ ਅਤੇ ਅਜਿਹੇ ਸ਼ੱਕੀ ਮਾਮਲਿਆਂ ਵਿਚ ਇਸ ਨੂੰ ਇਕ ਆਮ ਪ੍ਰਕੀਰਿਆ ਬਣਾਉਣ ਦਾ ਫ਼ੈਸਲਾ ਲਿਆ। ਇਕ ਅਧਿਕਾਰੀ ਨੇ ਦੱਸਿਆ, "ਡੀ.ਐੱਨ.ਏ. ਦਾ ਮਿਲਾਨ ਹੋਣ 'ਤੇ ਹੀ ਅਸੀਂ ਲਾਸ਼ ਸੌਂਪਾਂਗੇ। ਸਾਨੂੰ ਸ਼ੱਕ ਹੈ ਕਿ ਰੇਲਵੇ ਤੇ ਸਬੰਧਤ ਸੂਬਾ ਸਰਕਾਰਾਂ ਵੱਲੋਂ ਮਿਲਣ ਵਾਲੇ ਮੁਆਵਜ਼ੇ ਦੇ ਕਾਰਨ ਕੁੱਝ ਲੋਕ ਲਾਸ਼ਾਂ 'ਤੇ ਝੂਠੇ ਦਾਅਵੇ ਕਰ ਸਕਦੇ ਹਨ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।