ਕਸ਼ਮੀਰ ਦੇ ਹਾਲਾਤ ਸੁਧਾਰਨ ਲਈ ਸਰਕਾਰ ਵਲੋਂ ਵੱਡੀ ਕਾਰਵਾਈ

Saturday, Sep 21, 2019 - 09:29 PM (IST)

ਕਸ਼ਮੀਰ ਦੇ ਹਾਲਾਤ ਸੁਧਾਰਨ ਲਈ ਸਰਕਾਰ ਵਲੋਂ ਵੱਡੀ ਕਾਰਵਾਈ

ਸ਼੍ਰੀਨਗਰ — ਕਸ਼ਮੀਰ ਵਾਦੀ ’ਚ ਸੁਧਰਦੇ ਹਾਲਾਤ ਅਤੇ ਲਗਾਤਾਰ ਆਮ ਵਾਂਗ ਹੋ ਰਹੀ ਜ਼ਿੰਦਗੀ ਨੂੰ ਲੀਹ ਤੋਂ ਉਤਾਰਨ ਲਈ ਸਰਗਰਮ ਹੋਏ ਅੱਤਵਾਦੀਆਂ ਦੇ ਓਵਰਗਰਾਊਂਡ ਵਰਕਰਾਂ ਵਿਰੁੱਧ ਸੂਬਾ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਵਾਦੀ ਵਿਚ ਸਰਗਰਮ ਅਜਿਹੇ ਵਰਕਰਾਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦੀ ਨਿਸ਼ਾਨਦੇਹੀ ਦੀ ਪ੍ਰਕਿਰਿਆ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਗਈ ਹੈ।

ਲੋਕਾਂ ਵਿਚ ਸੁਰੱਖਿਆ ਅਤੇ ਭਰੋਸੇ ਦੀ ਭਾਵਨਾ ਬਣਾਈ ਰੱਖਣ ਲਈ ਕਮਿਊਨਿਟੀ ਪਾਲਿਸੀ ਅਧੀਨ ਸਥਾਨਕ ਲੋਕਾਂ ਦੇ ਨਾਲ ਚੌਕੀ ਅਤੇ ਥਾਣਾ ਪੱਧਰ ’ਤੇ ਬੈਠਕਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਤਵਾਦੀਆਂ ਦੇ ਪ੍ਰਭਾਵ ਵਾਲੇ ਇਲਾਕਿਆਂ ’ਚ ਅੱਤਵਾਦ ਵਿਰੋਧੀ ਮੁਹਿੰਮ ਤੇਜ਼ ਕਰਨ ਦੇ ਨਾਲ-ਨਾਲ ਗਸ਼ਤ ਵੀ ਵਧਾਈ ਗਈ ਹੈ।

ਪਿਛਲੇ 10 ਿਦਨਾਂ ਦੌਰਾਨ ਵੱਖ-ਵੱਖ ਇਲਾਕਿਆਂ ’ਚ ਅੱਤਵਾਦੀਆਂ ਨੂੰ ਦੇਖੇ ਜਾਣ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਦੱਖਣੀ ਕਸ਼ਮੀਰ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਹੀ ਨਹੀਂ, ਸਗੋਂ ਬਡਗਾਮ, ਗੰਦੇਰਬਲ ਅਤੇ ਉੱਤਰੀ ਕਸ਼ਮੀਰ ਵਿਚ ਕਈ ਥਾਈਂ ਹਥਿਆਰਾਂ ਸਮੇਤ ਅੱਤਵਾਦੀ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਆਏ ਹਨ। ਇਸ ਤੋਂ ਇਲਾਵਾ ਮਸਜਿਦਾਂ ਵਿਚ ਵੀ ਅੱਤਵਾਦੀਆਂ ਨੇ 4 ਤੋਂ 5 ਥਾਵਾਂ ’ਤੇ ਭਾਸ਼ਣ ਦੇ ਕੇ ਲੋਕਾਂ ਨੂੰ ਬੰਦ ਜਾਰੀ ਰੱਖਣ ਲਈ ਕਿਹਾ ਹੈ। ਜਦੋਂ ਤੋਂ ਅੱਤਵਾਦੀ ਸਰਗਰਮ ਹੋਏ ਹਨ ਜਾਂ ਜਿਨ੍ਹਾਂ ਇਲਾਕਿਆਂ ਵਿਚ ਉਹ ਦੇਖੇ ਗਏ ਹਨ, ਉਥੇ ਪਥਰਾਅ ਦੀਆਂ ਘਟਨਾਵਾਂ ਵਿਚ ਤੇਜ਼ੀ ਆਈ ਹੈ। ਸ਼੍ਰੀਨਗਰ ਸ਼ਹਿਰ ’ਚ ਵੀ ਅੱਤਵਾਦੀਆਂ ਨੇ ਪੋਸਟਰ ਜਾਰੀ ਕੀਤੇ ਹਨ।


author

Inder Prajapati

Content Editor

Related News