''ਬੁਲਡੋਜ਼ਰ ਰਾਜਨੀਤੀ'' ਛੱਡ ਕੇ ਜੰਗਲੀ ਜਾਨਵਰਾਂ ਨਾਲ ਨਜਿੱਠਣ ਦੀ ਰਣਨੀਤੀ ਬਣਾਏ ਸਰਕਾਰ : ਮਾਇਆਵਤੀ
Thursday, Sep 05, 2024 - 12:47 PM (IST)
ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ 'ਬੁਲਡੋਜ਼ਰ ਰਾਜਨੀਤੀ' ਛੱਡ ਕੇ ਜੰਗਲੀ ਜਾਨਵਰਾਂ ਨਾਲ ਨਜਿੱਠਣ ਦੀ ਰਣਨੀਤੀ ਬਣਾਏ। ਮਾਇਆਵਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲੜੀਵਾਰ ਪੋਸਟ 'ਚ ਕਿਹਾ,''ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ 'ਚ ਜੰਗਲੀ ਜਾਨਵਰ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਆਦਿ 'ਤੇ ਹਮਲਾ ਕਰ ਰਹੇ ਹਨ। ਉਸ ਨੂੰ ਰੋਕਣ ਲਈ ਸਰਕਾਰ ਜ਼ਰੂਰੀ ਕਦਮ ਚੁੱਕੇ। ਮਜ਼ਦੂਰ ਅਤੇ ਗਰੀਬ ਲੋਕ ਜੰਗਲੀ ਜਾਨਵਰਾਂ ਦੇ ਹਮਲਿਆਂ ਦੇ ਡਰ ਕਾਰਨ ਆਪਣੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਅਤੇ ਮਜ਼ਦੂਰੀ ਵੀ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਲਈ ਉੱਚਿਤ ਵਿਵਸਥਾ ਕੀਤੀ ਜਾਵੇ।''
ਉਨ੍ਹਾਂ ਕਿਹਾ,''ਨਾਲ ਹੀ ਸਰਕਾਰ ਜੰਗਲੀ ਜਾਨਵਰਾਂ ਨਾਲ ਨਜਿੱਠਣ ਦੀ ਵੀ ਰਣਨੀਤੀ ਬਣਾਏ। ਇਸ ਸਮੇਂ ਸਰਕਾਰ ਅਤੇ ਸਪਾ ਨੂੰ ਬੁਲਡੋਜ਼ਰ ਦੀ ਰਾਜਨੀਤੀ ਕਰਨ ਦੀ ਬਜਾਏ ਇਹ ਮਾਮਲਾ ਅਦਾਲਤ 'ਤੇ ਛੱਡ ਦੇਣਾ ਚਾਹੀਦਾ, ਜਿੱਥੇ ਨਿਆਂ ਮਿਲਣ ਦੀ ਪੂਰੀ ਉਮੀਦ ਹੈ।'' ਮਾਇਆਵਤੀ ਨੇ ਬਸਤੀ ਜ਼ਿਲ੍ਹੇ 'ਚ ਇਕ ਨਿੱਜੀ ਐਂਬੂਲੈਂਸ ਡਰਾਈਵਰ ਵਲੋਂ ਇਕ ਮਰੀਜ਼ ਦੀ ਪਤਨੀ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ,''ਬਸਤੀ ਜ਼ਿਲ੍ਹੇ 'ਚ ਨਿੱਜੀ ਐਂਬੂਲੈਂਸ ਡਰਾਈਵਰ ਨੇ ਇਕ ਮਰੀਜ਼ ਨੂੰ ਲਿਜਾਂਦੇ ਸਮੇਂ, ਉਸ ਦੀ ਪਤਨੀ ਨਾਲ ਛੇੜਛਾੜ ਅਤੇ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਇਹ ਬੇਹੱਦ ਸ਼ਰਮਨਾਕ ਹੈ। ਪੀੜਤਾ ਦੇ ਪਤੀ ਦੀ ਮੌਤ ਹੋ ਗਈ ਹੈ। ਸਰਕਾਰ ਨੂੰ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8