ਸਰਕਾਰੀ ਸਕੂਲ ਦੇ ਅਧਿਆਪਕ ਨੇ 5 ਵਿਦਿਆਰਥਣਾਂ ਨਾਲ ਕੀਤੀ ਛੇੜਛਾੜ, ਗ੍ਰਿਫਤਾਰ

Thursday, Oct 17, 2019 - 01:32 PM (IST)

ਸਰਕਾਰੀ ਸਕੂਲ ਦੇ ਅਧਿਆਪਕ ਨੇ 5 ਵਿਦਿਆਰਥਣਾਂ ਨਾਲ ਕੀਤੀ ਛੇੜਛਾੜ, ਗ੍ਰਿਫਤਾਰ

ਗੋਆ— ਗੋਆ 'ਚ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ 5 ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਅਰਵਿੰਦ ਗਵਾਸ ਨੇ ਦੱਸਿਆ ਕਿ ਦੱਖਣ ਗੋਆ ਜ਼ਿਲੇ ਦੇ ਪੋਂਡਾ ਸ਼ਹਿਰ 'ਚ ਸਥਿਤ ਸਕੂਲ ਦੀਆਂ 5 ਵਿਦਿਆਰਣਾਂ ਨੇ ਅਧਿਆਪਕ ਵਿਰੁੱਧ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਗਵਾਸ ਨੇ ਕਿਹਾ,''5ਵੀਂ ਅਤੇ 7ਵੀਂ ਜਮਾਤ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਸਕੂਲ ਦੀ ਸ਼ਿਕਾਇਤ ਕਮੇਟੀ ਨੂੰ ਦੱਸਿਆ ਕਿ ਅਧਿਆਪਕ ਨੇ ਉਨ੍ਹਾਂ ਨਾਲ ਛੇੜਛਾੜ ਕੀਤੀ। ਕੁੜੀਆਂ ਨੇ ਦੋਸ਼ ਲਗਾਇਆ ਗਿਆ ਕਿ ਅਧਿਆਪਕ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਿਆ।'' ਸਕੂਲ ਦੀ ਸ਼ਿਕਾਇਤ ਕਮੇਟੀ ਨੇ ਉਦੋਂ ਜਾਂਚ ਕੀਤੀ ਅਤੇ ਉਨ੍ਹਾਂ ਵਿਰੁੱਧ ਲੱਗੇ ਦੋਸ਼ਾਂ ਨੂੰ ਸਹੀ ਪਾਇਆ। ਉਨ੍ਹਾਂ ਨੇ ਦੱਸਿਆ,''ਸਕੂਲ ਦੀ ਸ਼ਿਕਾਇਤ ਕਮੇਟੀ ਵਲੋਂ ਦਰਜ ਕਰਵਾਈ ਗਈ ਇਕ ਪੁਲਸ ਸ਼ਿਕਾਇਤ ਤੋਂ ਬਾਅਦ ਦੋਸ਼ੀ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਅਤੇ ਵੀਰਵਾਰ ਸਵੇਰੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।''


author

DIsha

Content Editor

Related News