ਸਰਕਾਰ ਨੇ ਕਿਹਾ- ਸਾਡੇ ਕੋਲ ਨਹੀਂ ਹੈ 'ਟੁੱਕੜੇ-ਟੁੱਕੜੇ ਗੈਂਗ' ਬਾਰੇ ਕੋਈ ਜਾਣਕਾਰੀ

Tuesday, Jan 21, 2020 - 08:21 PM (IST)

ਸਰਕਾਰ ਨੇ ਕਿਹਾ- ਸਾਡੇ ਕੋਲ ਨਹੀਂ ਹੈ 'ਟੁੱਕੜੇ-ਟੁੱਕੜੇ ਗੈਂਗ' ਬਾਰੇ ਕੋਈ ਜਾਣਕਾਰੀ

ਨਵੀਂ ਦਿੱਲੀ — ਭਾਜਪਾ ਨੇਤਾ ਅਕਸਰ 'ਟੁੱਕੜੇ-ਟੁੱਕੜੇ' ਗੈਂਗ ਦਾ ਮੈਂਬਰ ਦੱਸ ਕੇ ਆਪਣੇ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਿਦੇ ਰਹਿੰਦੇ ਹਨ ਪਰ ਮਹਾਰਾਸ਼ਟਰ ਦੇ ਰਹਿਣ ਵਾਲੇ ਇਕ ਆਰ.ਟੀ.ਆਈ. ਵਰਕਰ ਸਾਕੇਤ ਨੇ ਇਸ ਗੈਂਗ ਬਾਰੇ ਸਰਕਾਰ ਤੋਂ ਜਾਣਕਾਰੀ ਮੰਗੀ ਤਾਂ ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਨਤਕ ਸਭਾਵਾਂ 'ਚ ਇਸ ਸ਼ਬਦ ਕਰਕੇ ਆਪਣੇ ਵਿਰੋਧੀਆਂ 'ਤੇ ਹਮਲਾ ਕਰਦੇ ਰਹਿੰਦੇ ਹਨ।
ਸਾਕੇਤ ਗੋਖਲੇ ਨੇ 26 ਦਸੰਬਰ ਨੂੰ ਗ੍ਰਹਿ ਮੰਤਰਾਲਾ ਤੋਂ ਇਸ ਗੈਂਗ ਨੂੰ ਲੈ ਕੇ ਆਰ.ਟੀ.ਆਈ. ਦਾਇਰ ਕਰਕੇ ਕਈ ਸਵਾਲ ਪੁੱਛੇ ਸਨ। ਇਸੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ 'ਚ ਦਿੱਲੀ ਵਿਕਾਸ ਅਥਾਰਟੀ ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਇਹ ਟੁੱਕੜੇ ਟੁੱਕੜੇ ਗੈਂਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ।'
ਰੈਲੀ ਦੌਰਾਨ ਅਮਿਤ ਸ਼ਾਹ ਨੇ ਕਿਹਾ ਸੀ, 'ਇਹ ਟੁੱਕੜੇ-ਟੁੱਕੜੇ' ਗੈਂਗ ਨੂੰ ਸਜ਼ਾ ਦੇਣ ਦਾ ਸਮਾ ਹੈ। ਜੋ ਕਾਂਗਰਸ ਪਾਰਟੀ ਦੀ ਮਦਦ ਨਾਲ ਦਿੱਲੀ ਦੀਆਂ ਸੜਕਾਂ 'ਤੇ ਹਿੰਸਾ ਫੈਲਾਉਣ ਲਈ ਜ਼ਿੰਮੇਵਾਰ ਹੈ। ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ।' ਇਸੇ ਬਿਆਨ ਦਾ ਹਵਾਲਾ ਦਿੰਦੇ ਹੋਏ ਗੋਖਲੇ ਨੇ ਆਰ.ਟੀ.ਆਈ. ਤੋਂ ਗੈਂਗ ਦਾ ਮਤਲਬ, ਗੈਂਗ ਦੇ ਮੈਂਬਰਾਂ ਦੀ ਸੂਚੀ ਦੀ ਜਾਣਕਾਰੀ ਮੰਗੀ ਸੀ।


author

Inder Prajapati

Content Editor

Related News