ਓਡਿਸ਼ਾ ਦੇ CM, ਡਿਪਟੀ CM ਤੇ ਮੰਤਰੀਆਂ ਦੇ ਸਰਕਾਰੀ ਨਿਵਾਸਾਂ ਦੇ ਨਵੀਨੀਕਰਨ ’ਤੇ 3.39 ਕਰੋੜ ਦਾ ਖਰਚ
Tuesday, Dec 09, 2025 - 03:37 PM (IST)
ਭੁਵਨੇਸ਼ਵਰ (ਭਾਸ਼ਾ) - ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਸੋਮਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੇ ਮੁੱਖ ਮੰਤਰੀ, ਦੋ ਉਪ-ਮੁੱਖ ਮੰਤਰੀਆਂ ਅਤੇ 13 ਮੰਤਰੀਆਂ ਦੇ ਸਰਕਾਰੀ ਨਿਵਾਸਾਂ ਦੀ ਮੁਰੰਮਤ ਅਤੇ ਨਵੀਨੀਕਰਨ ’ਤੇ 3.39 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। ਦੱਸ ਦੇਈਏ ਕਿ ਮਾਝੀ ਨੇ ਵਿਧਾਨ ਸਭਾ ’ਚ ਬੀਜੂ ਜਨਤਾ ਦਲ (ਬੀਜਦ) ਦੇ ਵਿਧਾਇਕ ਗੌਤਮ ਬੁੱਧ ਦਾਸ ਦੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਵੀ - ਮਾਤਾ-ਪਿਤਾ ਦੇ ਵਿਚਾਲੇ ਸੁੱਤੇ ਜਵਾਕ ਦੀ ਦਰਦਨਾਕ ਮੌਤ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਮੁੱਖ ਮੰਤਰੀ ਨੇ ਕਿਹਾ ਕਿ 12 ਜੂਨ, 2024 ਨੂੰ ਸੂਬੇ ’ਚ ਭਾਜਪਾ ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ, ਉਪ-ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਅਲਾਟ ਨਿਵਾਸਾਂ ਦੀ ਮੁਰੰਮਤ ਅਤੇ ਨਵੀਨੀਕਰਨ ’ਤੇ ਕੁੱਲ 3,39,52,259 ਰੁਪਏ ਖਰਚ ਕੀਤੇ ਗਏ। ਬਿਆਨ ਅਨੁਸਾਰ, ਮਾਝੀ ਨੂੰ ਅਲਾਟ ਦੋ ਸਰਕਾਰੀ ਨਿਵਾਸਾਂ ਦੀ ਮੁਰੰਮਤ ਅਤੇ ਨਵੀਨੀਕਰਨ ’ਤੇ 73.58 ਲੱਖ ਰੁਪਏ ਖਰਚ ਕੀਤੇ ਗਏ। ਭੁਵਨੇਸ਼ਵਰ ਦੇ ਯੂਨਿਟ-2 ਖੇਤਰ ’ਚ ਕੁਆਰਟਰ ਨੰਬਰ ਬੀ-1 ਦੀ ਸਾਂਭ-ਸੰਭਾਲ ਅਤੇ ਨਵੀਨੀਕਰਨ ’ਤੇ ਲੱਗਭਗ 50.10 ਲੱਖ ਰੁਪਏ ਖਰਚ ਕੀਤੇ ਗਏ, ਜਿੱਥੇ ਮਾਝੀ ਕਯੋਂਝਰ ਤੋਂ ਵਿਧਾਇਕ ਵਜੋਂ ਆਪਣੇ ਕਾਰਜਕਾਲ ਦੌਰਾਨ ਰਹਿੰਦੇ ਸਨ।
ਪੜ੍ਹੋ ਇਹ ਵੀ - ਹੁਣ ਪੈਣੀ ਹੱਡ ਚੀਰਵੀਂ ਠੰਡ! ਕੱਢ ਲਓ ਵਾਧੂ ਰਜਾਈਆਂ, ਕਈ ਸੂਬਿਆਂ ਲਈ ਅਲਰਟ ਜਾਰੀ
ਹਾਊਸ ’ਚ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ, ਯੂਨਿਟ-5 ਖੇਤਰ ’ਚ ਮਾਝੀ ਦੇ ਨਿਵਾਸ ਦੇ ਨਵੀਨੀਕਰਨ ਲਈ 23.47 ਲੱਖ ਰੁਪਏ ਖਰਚ ਕੀਤੇ ਗਏ, ਜੋ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਅਲਾਟ ਕੀਤਾ ਗਿਆ ਸੀ। ਮਾਝੀ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਕੇ. ਵੀ. ਸਿੰਘ ਦੇਵ ਅਤੇ ਪ੍ਰਾਵਤੀ ਪਰਿਦਾ ਦੇ ਸਰਕਾਰੀ ਨਿਵਾਸਾਂ ’ਤੇ ਕ੍ਰਮਵਾਰ 28.21 ਲੱਖ ਰੁਪਏ ਅਤੇ 7.72 ਲੱਖ ਰੁਪਏ ਖਰਚ ਕੀਤੇ ਗਏ। ਬਾਕੀ ਰਾਸ਼ੀ ਹੋਰ ਮੰਤਰੀਆਂ ਦੇ ਸਰਕਾਰੀ ਨਿਵਾਸਾਂ ਦੀ ਮੁਰੰਮਤ ਅਤੇ ਨਵੀਨੀਕਰਨ ’ਤੇ ਖਰਚ ਕੀਤੀ ਗਈ।
ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ
