ਮਾਤਾ ਵੈਸ਼ਨੋ ਦੇਵੀ ਦੀ ਤਰਜ਼ ''ਤੇ ਹੁਣ ਚਾਰਧਾਮ ਲਈ ਬਣੇਗਾ ''ਸ਼ਰਾਈਨ ਬੋਰਡ''

Thursday, Nov 28, 2019 - 11:16 AM (IST)

ਮਾਤਾ ਵੈਸ਼ਨੋ ਦੇਵੀ ਦੀ ਤਰਜ਼ ''ਤੇ ਹੁਣ ਚਾਰਧਾਮ ਲਈ ਬਣੇਗਾ ''ਸ਼ਰਾਈਨ ਬੋਰਡ''

ਦੇਹਰਾਦੂਨ— ਉਤਰਾਖੰਡ ਸਰਕਾਰ ਨੇ ਵੈਸ਼ਨੋ ਦੇਵੀ ਅਤੇ ਤਿਰੂਪਤੀ ਬਾਲਾਜੀ ਮੰਦਰ ਦੀ ਤਰਜ 'ਤੇ ਚਾਰਧਾਮ ਸ਼ਰਾਈਨ ਬੋਰਡ ਦੇ ਗਠਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਰਾਈਨ ਬੋਰਡ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯੁਮਨੋਤਰੀ ਧਾਮ ਤੋਂ ਇਲਾਵਾ ਪ੍ਰਸਿੱਧ ਅਤੇ ਧਾਰਮਿਕ ਮੱਹਤਵ ਦੇ 51 ਮੰਦਰਾਂ ਦੀ ਵਿਵਸਥਾ ਤੇ ਪ੍ਰਬੰਧਨ ਦੇਖੇਗਾ। ਚਾਰਧਾਮ ਮੰਦਰਾਂ ਅਤੇ ਉਕਤ ਖੇਤਰ ਦੇ ਵਿਕਾਸ ਤੇ ਸਾਂਭ-ਸੰਭਾਲ ਲਈ ਚਾਰਧਾਮ ਫੰਡ ਦਾ ਵੀ ਗਠਨ ਹੋਵੇਗਾ।

ਬੁੱਧਵਾਰ ਨੂੰ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੀ ਪ੍ਰਧਾਨਗੀ 'ਚ ਹੋਈ ਪ੍ਰਦੇਸ਼ ਮੰਤਰੀ ਮੰਡਲ ਦੀ ਬੈਠਕ 'ਚ ਉਤਰਾਖੰਡ ਚਾਰਧਾਮ ਸ਼ਰਾਇਣ ਬੋਰਡ ਪ੍ਰਬੰਧਨ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਹ ਬਿੱਲ ਚਾਰ ਦਸੰਬਰ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਦੇ ਮੇਜ਼ 'ਤੇ ਰੱਖਿਆ ਜਾਵੇਗਾ। ਵਿਧਾਨ ਸਭਾ 'ਚ ਪਾਸ ਹੋਣ ਤੋਂ ਬਾਅਦ ਇਹ ਐਕਟ ਦੀ ਸ਼ਕਲ ਲੈ ਲਵੇਗਾ। ਇਸ ਤੋਂ ਬਾਅਦ ਸਰਕਾਰ ਚਾਰਧਾਮ ਵਿਕਾਸ ਬੋਰਡ ਦਾ ਗਠਨ ਕਰੇਗੀ। ਮੁੱਖ ਮੰਤਰੀ ਬੋਰਡ ਦੇ ਪ੍ਰਧਾਨ ਹੋਣਗੇ। ਜੇਕਰ ਉਹ ਹਿੰਦੂ ਨਹੀਂ ਹੋਣਗੇ ਤਾਂ ਹਿੰਦੂ ਧਰਮ ਨੂੰ ਮੰਨਣ ਵਾਲੇ ਕਿਸੇ ਸੀਨੀਅਰ ਮੰਤਰੀ ਨੂੰ ਬੋਰਡ ਦਾ ਪ੍ਰਧਾਨ ਬਣਾਇਆ ਜਾਵੇਗਾ।

ਚਾਰਧਾਮਾਂ ਦੀ ਵਿਵਸਥਾ ਨੂੰ ਸੰਚਾਲਿਤ ਕਰਨ ਲਈ ਜਿੰਨੀਆਂ ਵੀ ਕਮੇਟੀਆਂ ਅਤੇ ਉੱਪ ਕਮੇਟੀਆਂ ਗਠਿਤ ਹਨ, ਸਾਰੇ ਸ਼ਰਾਈਨ ਬੋਰਡ ਦੇ ਅਧੀਨ ਹੋ ਜਾਣਗੀਆਂ। ਮੌਜੂਦਾ ਸਮੇਂ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਅਤੇ ਚਾਰਧਾਮ ਵਿਕਾਸ ਪ੍ਰੀਸ਼ਦ, ਗੰਗੋਤਰੀ ਅਤੇ ਯਮੁਨੋਤਰੀ ਧਾਮ ਨੂੰ ਲੈ ਕੇ ਵੀ ਖੁਦਮੁਖਤਿਆਰੀ ਕਮੇਟੀਆਂ ਗਠਿਤ ਹਨ। ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਕਰਮਚਾਰੀ ਸ਼ਰਾਈਨ ਬੋਰਡ ਦੇ ਕਰਮਚਾਰੀ ਮੰਨੇ ਜਾਣਗੇ। ਹੋਰ ਅਹੁਦਿਆਂ ਦੀ ਵੀ ਰਚਨਾ ਹੋਵੇਗੀ।


author

DIsha

Content Editor

Related News