ਦਿੱਲੀ ''ਚ ਕੋਰੋਨਾ ਵਾਇਰਸ ਦੇ 310 ਨਵੇਂ ਮਾਮਲੇ, ਮਰੀਜ਼ਾਂ ਦੀ ਗਿਣਤੀ 7,233 ਹੋਈ
Monday, May 11, 2020 - 03:03 PM (IST)

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 310 ਤਾਜ਼ਾ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 7,233 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਦੀ ਬੁਲੇਟਿਨ ਅਨੁਸਾਰ 9 ਮਈ ਤੋਂ 10 ਮਈ ਤੱਕ ਕਿਸੇ ਵੀ ਵਿਅਕਤੀ ਦੀ ਮੌਤ ਕੋਵਿਡ-19 ਕਾਰਨ ਨਹੀਂ ਹੋਈ ਹੈ।
ਕੋਵਿਡ-19 ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 73 ਹੈ। ਇਸ ਮਿਆਦ 'ਚ 60 ਮਰੀਜ਼ ਸਿਹਤਮੰਦ ਹੋਏ ਹਨ। ਬੁਲੇਟਿਨ ਅਨੁਸਾਰ 97 ਮਰੀਜ਼ ਆਈ.ਸੀ.ਯੂ. 'ਚ ਹਨ, ਜਦੋਂ ਕਿ 22 ਵੈਂਟੀਲੇਟਰ 'ਤੇ ਹਨ। ਉੱਥੇ ਹੀ 5,031 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 2,219 ਤੱਕ ਹੁਣ ਤੱਕ ਸਿਹਤਮੰਦ ਹੋ ਚੁਕੇ ਹਨ।