JEE, NEET ਉਮੀਦਵਾਰਾਂ ਲਈ ਮੁਫਤ ਯਾਤਰਾ ਦੀ ਵਿਵਸਥਾ ਕਰੇਗੀ ਛੱਤੀਸਗੜ੍ਹ ਸਰਕਾਰ

Sunday, Aug 30, 2020 - 09:30 PM (IST)

JEE, NEET ਉਮੀਦਵਾਰਾਂ ਲਈ ਮੁਫਤ ਯਾਤਰਾ ਦੀ ਵਿਵਸਥਾ ਕਰੇਗੀ ਛੱਤੀਸਗੜ੍ਹ ਸਰਕਾਰ

ਰਾਏਪੁਰ - ਛੱਤੀਸਗੜ੍ਹ ਦੀ ਸਰਕਾਰ ਜੇ.ਈ.ਈ. ਅਤੇ ਐੱਨ.ਈ.ਈ.ਟੀ. ਪ੍ਰੀਖਿਆਵਾਂ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਮੁਫਤ ਆਵਾਜਾਈ ਦੀ ਵਿਵਸਥਾ ਕਰੇਗੀ। ਇਹ ਜਾਣਕਾਰੀ ਐਤਵਾਰ ਨੂੰ ਇੱਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਮੀਦਵਾਰਾਂ ਨੂੰ ਉਨ੍ਹਾਂ ਦੇ ਖੇਤਰ ਤੋਂ ਪ੍ਰੀਖਿਆ ਕੇਂਦਰਾਂ ਤੱਕ ਲੈ ਜਾਣ-ਲਿਆਉਣ ਲਈ ਮੁਫਤ ਟ੍ਰਾਂਸਪੋਰਟ ਦੀ ਵਿਵਸਥਾ ਯਕੀਨੀ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਖੇਤਰੀ ਟ੍ਰਾਂਸਪੋਰਟ ਦਫ਼ਤਰ ਅਤੇ ਜ਼ਿਲ੍ਹਾ ਟ੍ਰਾਂਸਪੋਰਟ ਅਧਿਕਾਰੀ ਨਾਲ ਤਾਲਮੇਲ ਕਰਨ ਲਈ ਜ਼ਿਲ੍ਹਾ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਵੇ ਤਾਂਕਿ ਬੱਸਾਂ, ਵੈਨ ਅਤੇ ਹੋਰ ਵਾਹਨਾਂ ਦੀ ਵਿਵਸਥਾ ਕੀਤੀ ਜਾ ਸਕੇ। ਰਾਸ਼ਟਰੀ ਜਾਂਚ ਏਜੰਸੀ ਨੇ 13 ਸਤੰਬਰ ਨੂੰ ਐੱਨ.ਈ.ਈ.ਟੀ. ਅਤੇ 1 ਤੋਂ 6 ਸਤੰਬਰ ਤੱਕ ਸੰਯੁਕਤ ਪ੍ਰਵੇਸ਼ ਪ੍ਰੀਖਿਆ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀ ਨੇ ਦੱਸਿਆ, ‘‘ਜੇ.ਈ.ਈ. ਦੀ ਪ੍ਰੀਖਿਆ 1 ਸਤੰਬਰ ਨੂੰ ਆਯੋਜਿਤ ਹੋਵੇਗੀ, ਇਸ ਲਈ ਦੂਰ ਦੁਰਾਡੇ ਦੇ ਇਲਾਕਿਆਂ 'ਚ ਰਹਿਣ ਵਾਲੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਲੈ ਜਾਣ ਲਈ ਬੱਸਾਂ 31 ਅਗਸਤ ਤੋਂ ਸ਼ੁਰੂ ਹੋਣਗੀਆਂ।


author

Inder Prajapati

Content Editor

Related News