ਤਾਲਾਬੰਦੀ ਦੌਰਾਨ ਜ਼ਖ਼ਮੀ ਹੋਏ ਤੇ ਜਾਨ ਗਵਾਉਣ ਵਾਲੇ ਲੋਕਾਂ ਸਬੰਧੀ ਸਰਕਾਰ ਕੋਲ ਨਹੀਂ ਕੋਈ ਅੰਕੜੇ

Wednesday, Sep 16, 2020 - 06:27 PM (IST)

ਤਾਲਾਬੰਦੀ ਦੌਰਾਨ ਜ਼ਖ਼ਮੀ ਹੋਏ ਤੇ ਜਾਨ ਗਵਾਉਣ ਵਾਲੇ ਲੋਕਾਂ ਸਬੰਧੀ ਸਰਕਾਰ ਕੋਲ ਨਹੀਂ ਕੋਈ ਅੰਕੜੇ

ਨਵੀਂ ਦਿੱਲੀ- ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਲਗਾਈ ਗਈ ਦੇਸ਼ਵਿਆਪੀ ਤਾਲਾਬੰਦੀ ਦੌਰਾਨ ਲੋਕਾਂ ਦੇ ਜ਼ਖਮੀ ਹੋਣ ਜਾਂ ਜਾਨ ਗਵਾਉਣ ਨੂੰ ਲੈ ਕੇ ਉਸ ਕੋਲ ਕੋਈ ਅੰਕੜੇ ਨਹੀਂ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਰਾਜ ਸਭਾ ਨੂੰ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿੱਤੀ। ਇਹ ਪ੍ਰਸ਼ਨ ਕਾਂਗਰਸ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਪੁੱਛਿਆ ਸੀ। ਰੈੱਡੀ ਨੇ ਦੱਸਿਆ,''ਕੇਂਦਰ ਸਰਕਾਰ ਕੋਲ ਤਾਲਾਬੰਦੀ ਦੌਰਾਨ ਤੰਗ, ਜ਼ਖਮੀ ਹੋਣ ਜਾਂ ਲੋਕਾਂ ਦੀ ਮੌਤ ਦੇ ਸੰਬੰਧ 'ਚ ਦਰਜ ਐੱਫ.ਆਈ.ਆਰ., ਮਾਮਲੇ ਜਾਂ ਸ਼ਿਕਾਇਤਾਂ ਦੇ ਅੰਕੜੇ ਨਹੀਂ ਹਨ।''

ਮੰਤਰੀ ਨੇ ਇਹ ਵੀ ਕਿਹਾ ਕਿ ਪੁਲਸ ਅਤੇ ਕਾਨੂੰਨ ਵਿਵਸਥਾ ਭਾਰਤੀ ਸੰਵਿਧਾਨ ਦੀ 7ਵੀਂ ਅਨੁਸੂਚੀ ਅਨੁਸਾਰ ਸੂਬੇ ਦਾ ਵਿਸ਼ਾ ਹੈ, ਕਾਰਵਾਈ ਸੰਬੰਧਤ ਸੂਬਾ ਸਰਕਾਰਾਂ ਵਲੋਂ ਕੀਤੀ ਗਈ ਹੈ। ਖੜਗੇ ਨੇ ਜਾਣਨਾ ਚਾਹਿਆ ਸੀ ਕਿ ਕੀ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਲਗਾਏ ਗਏ ਦੇਸ਼ਵਿਆਪੀ ਤਾਲਾਬੰਦੀ ਦੌਰਾਨ ਪੁਲਸ ਦੇ ਸਖਤ ਕਦਮਾਂ ਕਾਰਨ ਤੰਗ, ਜ਼ਖਮੀ ਹੋਣ ਜਾਂ ਜਾਨ ਜਾਣ ਦੇ ਕੋਈ ਅੰਕੜੇ ਸਰਕਾਰ ਕੋਲ ਹਨ।


author

DIsha

Content Editor

Related News