IIT 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Saturday, Dec 08, 2018 - 01:12 PM (IST)

ਨਵੀਂ ਦਿੱਲੀ-ਇੰਡੀਅਨ ਇੰਸਟੀਚਿਊਟ ਆਫ ਤਕਨਾਲੌਜੀ (IIT) ਨਵੀਂ ਦਿੱਲੀ ਨੇ ਕਾਰਜਕਾਰੀ ਅਸਿਸਟੈਂਟ (ਐਗਜ਼ੀਕਿਊਟਿਵ ਅਸਿਸਟੈਂਟ) ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 50
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ 55% ਅੰਕਾਂ ਨਾਲ ਬੀ.ਈ/ ਬੀ.ਟੈੱਕ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ। ਇਸ ਦੇ ਨਾਲ ਦੋ ਸਾਲ ਦਾ ਵਰਕ ਐਕਸਪੀਰੀਅੰਸ ਵੀ ਹੋਵੇ।
ਉਮਰ ਸੀਮਾ- 45 ਸਾਲ
ਚੋਣ ਪ੍ਰਕਿਰਿਆ- ਇਛੁੱਕ ਉਮੀਦਵਾਰਾਂ ਦੀ ਚੋਣ ਲਿਖਿਤੀ ਪ੍ਰੀਖਿਆ, ਗਰੁੱਪ ਡਿਸਕਸ਼ਨ ਅਤੇ ਪਰਸਨਲ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਚੁਣੇ ਗਏ ਉਮੀਦਵਾਰਾਂ ਦੀ ਨਿਯੁਕਤੀ ਨਵੀਂ ਦਿੱਲੀ 'ਚ ਹੋਵੇਗੀ। ਜਲਦ ਹੀ ਪ੍ਰੀਖਿਆ ਦੀ ਤਾਰੀਖ ਅਤੇ ਸਿਲੇਬਸ ਵੀ ਜਾਰੀ ਕਰ ਦਿੱਤਾ ਜਾਵੇਗਾ।
ਤਨਖਾਹ- 70,000 ਰੁਪਏ ਤੋਂ ਲੈ ਕੇ 80,000 ਰੁਪਏ
ਆਖਰੀ ਤਾਰੀਖ- 20 ਦਸੰਬਰ, 2018
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.iitd.ac.in/ ਪੜ੍ਹੋ।