Google Chrome ਅਤੇ Mozilla ਯੂਜ਼ਰਸ ਲਈ ਸਰਕਾਰ ਦੀ ਚਿਤਾਵਨੀ! ਤੁਰੰਤ ਕਰੋ ਇਹ ਕੰਮ

Friday, Jun 10, 2022 - 04:12 PM (IST)

ਗੈਜੇਟ ਡੈਸਕ– ਕ੍ਰੋਮ ਯੂਜ਼ਰਸ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਦੀ ਏਜੰਸੀ ਨੇ ਇਸਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਕ੍ਰੋਮ ਦੇ ਨਾਲ ਕੁਝ ਮੌਜ਼ਿਲਾ ਦੇ ਪ੍ਰੋ਼ਡਕਟਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। 

CERT-In ਨੇ ਦੱਸਿਆ ਹੈ ਕਿ ਕ੍ਰੋਮ ਅਤੇ ਮੌਜ਼ਿਲਾ ਦੇ ਕੁਝ ਪ੍ਰੋਡਕਟਸ ’ਚ ਖਾਮੀ ਕਾਰਨ ਹੈਕਰਾਂ ਨੂੰ ਯੂਜ਼ਰਸ ਦਾ ਡਾਟਾ ਐਕਸੈੱਸ ਮਿਲ ਸਕਦਾ ਹੈ। ਇਸ ਕਾਰਨ ਉਹ ਸਾਰੇ ਸਕਿੋਰਿਟੀ ਮਕੈਨਿਜ਼ਮ ਨੂੰ ਬਾਈਪਾਸ ਕਰ ਸਕਦੇ ਹਨ ਅਤੇ ਆਰਬਿਟਰੀ ਕੋਡ ਐਗਜ਼ੀਕਿਊਟ ਕਰ ਸਕਦੇ ਹਨ। CERT-In ਨੇ ਇਨ੍ਹਾਂ ਖਾਮੀਆਂ ਨੂੰ ਹਾਈ-ਰਿਸਕ ਮਾਰਕ ਕੀਤਾ ਹੈ। ਇਸ ਵਿਚ ਕ੍ਰੋਮ ਓ.ਐੱਸ. ਵਰਜ਼ਨ 96.0.4664.209 ਤੋਂ ਪਹਿਲਾਂ ਦੇ ਵਰਜਨ ਸ਼ਾਮਲ ਹਨ। ਟੈੱਕ ਜਾਇੰਟ ਗੂਗਲ ਨੇ ਦੱਸਿਆ ਕਿ ਉਸਨੇ ਇਨ੍ਹਾਂ ਸਾਰੀਆਂ ਖਾਮੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਠੀਕ ਕਰ ਦਿੱਤਾ ਹੈ। 

ਇਹ ਵੀ ਪੜ੍ਹੋ– Apple ਨੂੰ EU ਦਾ ਵੱਡਾ ਝਟਕਾ, 2024 ਤਕ ਬਦਲਣਾ ਪਵੇਗਾ iPhone ਦਾ ਚਾਰਜਿੰਗ ਪੋਰਟ

ਕੰਪਨੀ ਨੇ ਯੂਜ਼ਰਸ ਨੂੰ ਲੇਟੈਸਟ ਕ੍ਰੋਮ ਓ.ਐੱਸ. ਵਰਜਨ ਡਾਊਨਲੋਡ ਕਰਨ ਲਈ ਕਿਹਾ ਹੈ ਤਾਂ ਜੋ ਉਹ ਇਨ੍ਹਾਂ ਬਗਸ ਤੋਂ ਸੁਰੱਖਿਅਤ ਰਹਿ ਸਕੇ। ਇਸਤੋਂ ਇਲਾਵਾ CERT-In ਨੇ Mozilla Firefox iOS ਵਰਜਨ 101 ਤੋਂ ਪਹਿਲੇ, Mozilla Firefox Thunderbird ਵਰਜਨ 91.10 ਤੋਂ ਪਹਿਲੇ, Mozilla Firefox ESR ਵਰਜਨ 91.10 ਤੋਂ ਪਹਿਲੇ, ਮੌਜ਼ਿਲਾ ਫਾਇਰਫੋਕਸ 101 ਤੋਂ ਪਹਿਲੇ ’ਚ ਵੀ ਖਾਮੀ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ– Apple ਯੂਜ਼ਰਸ ਨੂੰ ਝਟਕਾ! ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 16 ਦੀ ਅਪਡੇਟ

ਮੌਜ਼ਿਲਾ ਨੇ ਇਨ੍ਹਾਂ ਸਾਰੀਆਂ ਖਾਮੀਆਂ ਨੂੰ ਹਾਈ ਰੇਟ ਕੀਤਾ ਹੈ। ਇਨ੍ਹਾਂ ਖਾਮੀਆਂ ਕਾਰਨ ਰਿਮੋਟ ਅਟੈਕਰ ਸਕਿਓਰਿਟੀ ਰਿਸਟ੍ਰਿਕਸ਼ਨ ਨੂੰ ਬਾਈਪਾਸ ਕਰ ਸਕਦੇ ਹਨ। ਇਸਤੋਂ ਇਲਾਵਾ ਉਹ ਸੰਵੇਦਨਸ਼ੀਲ ਜਾਣਕਾਰੀ ਲੈ ਕੇ ਆਰਬਿਟਰੀ ਕੋਡ ਐਗਜ਼ੀਕਿਊਟ ਕਰ ਸਕਦੇ ਹਨ। ਹੈਕਰ ਟਾਰਗੇਟਿਡ ਸਿਸਟਮ ’ਤੇ ਹਮਲਾ ਵੀ ਕਰ ਸਕਦੇ ਹਨ। 

ਮੌਜ਼ਿਲਾ ਨੇ ਇਸਨੂੰ ਲੈ ਕੇ ਅਪਡੇਟ ਜਾਰੀ ਕਰ ਦਿੱਤਾ ਹੈ। ਯੂਜ਼ਰਸ ਨੂੰ ਇਸਤੋਂ ਬਚਣ ਲਈ Mozilla Firefox iOS 101, Mozilla Firefox Thunderbird ਵਰਜਨ 91.10, Mozilla Firefox ESR ਵਰਜਨ 91.10, and Mozilla Firefox ਵਰਜਨ 101 ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਝਟਕਾ, ਇਨ੍ਹਾਂ ਪਲਾਨਜ਼ ਨਾਲ ਹੁਣ ਨਹੀਂ ਮਿਲੇਗੀ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਸਰਵਿਸ


Rakesh

Content Editor

Related News