UGC-NET ਵਿਵਾਦ ਤੋਂ ਬਾਅਦ ਐਕਸ਼ਨ ਮੋਡ ''ਚ ਸਰਕਾਰ, NTA ਦੇ 50 ਮੁਲਾਜ਼ਮਾਂ ਦੀ ਕੀਤੀ ਛੁੱਟੀ

Tuesday, Aug 18, 2026 - 12:08 AM (IST)

UGC-NET ਵਿਵਾਦ ਤੋਂ ਬਾਅਦ ਐਕਸ਼ਨ ਮੋਡ ''ਚ ਸਰਕਾਰ, NTA ਦੇ 50 ਮੁਲਾਜ਼ਮਾਂ ਦੀ ਕੀਤੀ ਛੁੱਟੀ

ਨੈਸ਼ਨਲ ਡੈਸਕ : ਪ੍ਰੀਖਿਆ ਪ੍ਰਸ਼ਨ ਪੱਤਰਾਂ ਵਿੱਚ ਗਲਤੀਆਂ ਕਾਰਨ UGC-NET ਦੇ ਤਿੰਨ ਵਿਸ਼ਿਆਂ ਦੀ ਦੁਬਾਰਾ ਪ੍ਰੀਖਿਆ ਕਰਵਾਉਣ ਨੂੰ ਲੈ ਕੇ ਚੌਤਰਫਾ ਆਲੋਚਨਾ ਝੱਲ ਰਹੀ ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਨੇ ਆਪਣੀ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ 50 ਤੋਂ ਵੱਧ ਕਰਮਚਾਰੀਆਂ ਨੂੰ ਹਟਾ ਦਿੱਤਾ ਹੈ ਅਤੇ ਅਹਿਮ ਅਹੁਦਿਆਂ 'ਤੇ ਪੇਸ਼ੇਵਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 

ਪੇਸ਼ੇਵਰਾਂ ਦੀ ਹੋਵੇਗੀ ਨਿਯੁਕਤੀ 

ਸੂਤਰਾਂ ਅਨੁਸਾਰ, NTA ਹੁਣ ਭਵਿੱਖ ਵਿੱਚ ਸਾਰੀਆਂ ਪ੍ਰੀਖਿਆਵਾਂ ਨੂੰ ਨਿਰਪੱਖ ਅਤੇ ਗਲਤੀ ਰਹਿਤ ਬਣਾਉਣ ਲਈ ਆਪਣੇ ਅੰਦਰੂਨੀ ਪ੍ਰੋਟੋਕੋਲ ਦੀ ਸਮੀਖਿਆ ਕਰ ਰਹੀ ਹੈ। ਸਿੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ 10 ਨਵੇਂ ਪੇਸ਼ੇਵਰ ਅਹੁਦਿਆਂ ਲਈ ਇਸ਼ਤਿਹਾਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮੁੱਖ ਤਕਨਾਲੋਜੀ ਅਧਿਕਾਰੀ (CTO), ਮੁੱਖ ਵਿੱਤ ਅਧਿਕਾਰੀ (CFO), ਮੁੱਖ ਸੂਚਨਾ ਸੁਰੱਖਿਆ ਅਧਿਕਾਰੀ (CISO) ਅਤੇ ਜਨਰਲ ਮੈਨੇਜਰ (ਪ੍ਰੀਖਿਆ ਸੁਰੱਖਿਆ) ਵਰਗੇ ਅਹੁਦੇ ਸ਼ਾਮਲ ਹਨ। ਸਾਈਬਰ ਸੁਰੱਖਿਆ ਅਤੇ ਪ੍ਰਸ਼ਨ ਪੱਤਰ ਤਿਆਰ ਕਰਨ ਲਈ ਨਿੱਜੀ ਖੇਤਰ ਦੇ ਮਾਹਿਰਾਂ ਦੀ ਵੀ ਮਦਦ ਲਈ ਜਾਵੇਗੀ।

ਇਹ ਵੀ ਪੜ੍ਹੋ : ਦੇਵੇਂਦਰ ਮਹਤੋ ਨੇ ਭੁੱਖ ਹੜਤਾਲ ਖ਼ਤਮ ਕਰਨ ਦਾ ਕੀਤਾ ਐਲਾਨ, ਬੋਲੇ- ਸੁਧਾਰਾਂ ਲਈ ਸੰਘਰਸ਼ ਰਹੇਗਾ ਜਾਰੀ 

ਸਿੱਖਿਆ ਮੰਤਰੀ ਨੇ ਦਿੱਤੇ ਸਖ਼ਤ ਨਿਰਦੇਸ਼ 

ਨਵੇਂ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ, ਜਿਨ੍ਹਾਂ ਨੇ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਅਹੁਦਾ ਸੰਭਾਲਿਆ ਹੈ, ਨੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਨੇ 'ਏਅਰ-ਗੈਪਡ' ਸਿਸਟਮ ਅਤੇ ਗੁਪਤ ਕਾਰਵਾਈਆਂ ਦੇ ਢਾਂਚੇ ਵਿੱਚ ਜੰਗੀ ਪੱਧਰ 'ਤੇ ਬਦਲਾਅ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੋਸ਼ੀ ਨੇ ਕਿਹਾ ਕਿ ਇਹ ਕਦਮ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਅਤੇ ਭਵਿੱਖ ਲਈ ਤਿਆਰ ਕਰਨ ਵਾਸਤੇ ਚੁੱਕੇ ਜਾ ਰਹੇ ਹਨ। 

ਵਿਰੋਧ ਅਤੇ ਸਿਆਸੀ ਹਮਲੇ 

ਦੂਜੇ ਪਾਸੇ, ਵਿਰੋਧੀ ਧਿਰ ਅਤੇ ਵਿਦਿਆਰਥੀ ਸੰਗਠਨਾਂ ਨੇ NTA ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ NTA ਦੀ ਲੀਡਰਸ਼ਿਪ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਹੈ। ਦਿੱਲੀ ਵਿੱਚ NSUI, SFI ਅਤੇ ABVP ਵਰਗੇ ਸੰਗਠਨਾਂ ਨੇ ਪ੍ਰਦਰਸ਼ਨ ਕਰਦੇ ਹੋਏ NTA ਨੂੰ ਭੰਗ ਕਰਨ ਦੀ ਮੰਗ ਕੀਤੀ, ਕਿਉਂਕਿ ਵਾਰ-ਵਾਰ ਹੋ ਰਹੀਆਂ ਗਲਤੀਆਂ ਕਾਰਨ ਵਿਦਿਆਰਥੀਆਂ ਦੇ ਕਰੀਅਰ 'ਤੇ ਮਾੜਾ ਅਸਰ ਪੈ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News