‘ਚਾਂਦੀਪੁਰਾ ਵਾਇਰਸ’ ਨੂੰ ਲੈ ਕੇ ਐਕਸ਼ਨ ''ਚ ਕੇਂਦਰ ਸਰਕਾਰ, ਗੁਜਰਾਤ-ਰਾਜਸਥਾਨ ਭੇਜੀਆਂ ਟੀਮਾਂ

Thursday, Aug 06, 2026 - 06:44 AM (IST)

‘ਚਾਂਦੀਪੁਰਾ ਵਾਇਰਸ’ ਨੂੰ ਲੈ ਕੇ ਐਕਸ਼ਨ ''ਚ ਕੇਂਦਰ ਸਰਕਾਰ, ਗੁਜਰਾਤ-ਰਾਜਸਥਾਨ ਭੇਜੀਆਂ ਟੀਮਾਂ

ਨਵੀਂ ਦਿੱਲੀ (ਬਿਊਰੋ) : ‘ਚਾਂਦੀਪੁਰਾ ਵਾਇਰਸ’ ਦੇ ਕਹਿਰ ਨੂੰ ਲੈ ਕੇ ਕੇਂਦਰ ਸਰਕਾਰ ਨੇ ਨਿਗਰਾਨੀ ਅਤੇ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ। ਸਿਹਤ ਮੰਤਰਾਲਾ ਨੇ ਗੁਜਰਾਤ ਅਤੇ ਰਾਜਸਥਾਨ ਵਿਚ ਨੈਸ਼ਨਲ ਜੁਆਇੰਟ ਆਊਟਬ੍ਰੇਕ ਰਿਸਪਾਂਸ ਟੀਮਾਂ ਭੇਜੀਆਂ ਹਨ। ਟੀਮਾਂ ਵਿਚ ਐੱਨ. ਸੀ. ਡੀ. ਸੀ., ਆਈ. ਸੀ. ਐੱਮ. ਆਰ. ਅਤੇ ਪਸ਼ੂ ਪਾਲਣ ਵਿਭਾਗ ਦੇ ਮਾਹਰ ਸ਼ਾਮਲ ਹਨ, ਜੋ ਇਨਫੈਕਸ਼ਨ ਦੀ ਕੜੀ, ਬੀਮਾਰੀ ਦੇ ਫੈਲਾਅ, ਇਲਾਜ ਅਤੇ ਰੋਕਥਾਮ ਦੇ ਉਪਾਵਾਂ ਦੀ ਪੜਤਾਲ ਕਰਨਗੇ। ਜਾਂਚ ਵਿਚ ਮਰੀਜ਼ਾਂ ਦੀ ਸਰਗਰਮ ਨਿਗਰਾਨੀ ਦੇ ਨਾਲ-ਨਾਲ ਐਕਿਊਟ ਫੀਬ੍ਰਾਈਲ ਇਲਨੈੱਸ ਅਤੇ ਐਕਿਊਟ ਇਨਸੈਫੇਲਾਈਟਿਸ ਸਿੰਡ੍ਰੋਮ ਦੇ ਮਾਮਲਿਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਵਿਗਿਆਨੀ ਇਹ ਵੀ ਪਤਾ ਲਗਾ ਰਹੇ ਹਨ ਕਿ ਚਾਂਦੀਪੁਰਾ ਵਾਇਰਸ ਦੇ ਪ੍ਰਸਾਰ ਵਿਚ ਸੈਂਡਫਲਾਈ ਤੋਂ ਇਲਾਵਾ ਮੱਛਰ, ਟਿਕ ਜਾਂ ਮਾਈਟ ਦੀ ਕੋਈ ਭੂਮਿਕਾ ਹੈ ਜਾਂ ਨਹੀਂ। ਪ੍ਰਭਾਵਿਤ ਖੇਤਰਾਂ ਤੋਂ ਵੱਡੀ ਗਿਣਤੀ ਵਿਚ ਵੈਕਟਰ ਸੈਂਪਲ ਜਾਂਚੇ ਜਾ ਰਹੇ ਹਨ।

ਇਹ ਵੀ ਪੜ੍ਹੋ: ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ

ਪਸ਼ੂਆਂ ਵਿਚ ਵਾਇਰਸ ਦੀ ਮੌਜੂਦਗੀ ਜਾਂਚਣ ਲਈ ਗਾਂ, ਮੱਝ ਅਤੇ ਬੱਕਰੀਆਂ ਦੇ ਲੱਗਭਗ 70 ਖ਼ੂਨ ਦੇ ਨਮੂਨੇ ਲਏ ਗਏ ਹਨ। ਵਾਇਰਸ ਵਿਚ ਜੈਨੇਟਿਕ ਬਦਲਾਅ ਦਾ ਪਤਾ ਲਗਾਉਣ ਲਈ ਜੀਨੋਮ ਸੀਕਵੈਂਸਿੰਗ ਵੀ ਜਾਰੀ ਹੈ। ਕੇਂਦਰ ਨੇ ਸਪਸ਼ਟ ਕੀਤਾ ਹੈ ਕਿ ਵਿਗਿਆਨਕ ਜਾਂਚ ਪੂਰੀ ਹੋਣ ਤੱਕ ਵਾਇਰਸ ਦੇ ਸਰੋਤ ਜਾਂ ਵਾਹਕ ਨੂੰ ਲੈ ਕੇ ਕੋਈ ਸਿੱਟਾ ਕੱਢਣਾ ਕਾਹਲੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News