ਸਰਕਾਰੀ ਹਸਪਤਾਲ 'ਚ ਆਈ 3 ਫੁੱਟੀ 'ਗੋਹ', ਲੋਕ ਡਰੇ
Thursday, Jun 27, 2019 - 10:54 AM (IST)

ਫਤਿਹਾਬਾਦ— ਹਰਿਆਣਾ ਦੇ ਫਤਿਹਾਬਾਦ ਦੇ ਇਕ ਸਰਕਾਰੀ ਹਸਪਤਾਲ 'ਚ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇਥੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਉਥੇ ਇਕ ਗੋਹ ਆ ਗਈ ਪਰ ਸਭ ਤੋਂ ਦਿਲਚਸਪ ਗੱਲ ਇਹ ਸੀ ਕਿ ਉਹ ਕੋਈ ਛੋਟੀ-ਮੋਟੀ ਕਿਰਲੀਗੋਹ ਨਹੀਂ ਸਗੋਂ ਲਗਭਗ 3 ਫੁੱਟ ਲੰਬੀ ਸੀ।
ਇਹ ਘਟਨਾ ਹਰਿਆਣਾ ਦੇ ਟੋਹਾਨਾ 'ਚ ਬੀਤੇ ਦਿਨ ਦੀ ਹੈ ਜਦੋਂ ਗੋਹ ਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਘੁੰਮਦੇ ਦੇਖਿਆ। ਖਬਰ ਮੁਤਾਬਕ ਇੰਨੀ ਮੋਟੀ ਕਿਰਲੀ ਨੂੰ ਦੇਖ ਕੇ ਲੋਕ ਇਧਰ-ਉਧਰ ਭੱਜਣ ਲੱਗੇ ਅਤੇ ਪੂਰੇ ਹਸਪਤਾਲ 'ਚ ਹੰਗਾਮਾ ਮਚ ਗਿਆ। ਇੰਨੀ ਲੰਬੀ ਅਤੇ ਮੋਟੀ ਕਿਰਲੀ ਦੇ ਮਿਲਣ ਤੋਂ ਬਾਅਦ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਆਖਰ ਇੰਨੀ ਵੱਡੀ ਕਿਰਲੀ ਕਿਥੋਂ ਆਈ। ਇਸ ਗੋਹ ਨੂੰ ਫੜ ਕੇ ਜੰਗਲ 'ਚ ਛੱਡ ਦਿੱਤਾ ਗਿਆ ਹੈ। ਮਾਨੀਟਰ ਕਿਰਲੀ ਬਹੁਤ ਵੱਡੀ ਹੁੰਦੀ ਹੈ। ਉਸ ਦੀ ਗਰਦਨ ਲੰਬੀ, ਸ਼ਕਤੀਸ਼ਾਲੀ ਪੂੰਛ ਅਤੇ ਪੰਜੇ ਵੀ ਬਹੁਤ ਵੱਡੇ ਹੁੰਦੇ ਹਨ। ਮਾਨੀਟਰ ਕਿਰਲੀ ਦੀ ਲੰਬਾਈ ਕੋਮੋਡੋ ਡ੍ਰੈਗਨ ਦੇ ਮਾਮਲੇ 'ਚ ਕੁਝ ਨਸਲਾਂ 'ਚ 20 ਸੈ. ਮੀ. ਤੋਂ ਲੈ ਕੇ ਤਿੰਨ ਮੀਟਰ (10 ਫੁੱਟ) ਤਕ ਹੁੰਦੀ ਹੈ। ਜ਼ਿਆਦਾਤਰ ਮਾਨੀਟਰ ਕਿਰਲੀਆਂ ਮਾਸਾਹਾਰੀ ਹੁੰਦੀਆਂ ਹਨ।