ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਦਾ ਅੰਤਿਮ ਸੰਸਕਾਰ

Thursday, Mar 18, 2021 - 02:47 PM (IST)

ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਦਾ ਅੰਤਿਮ ਸੰਸਕਾਰ

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਭਾਜਪਾ ਸੰਸਦ ਮੈਂਬਰ ਮਰਹੂਮ ਰਾਮਸਵਰੂਪ ਸ਼ਰਮਾ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ 9 ਵਜੇ ਦੇ ਕਰੀਬ ਰਾਮਸਵਰੂਪ ਸ਼ਰਮਾ ਦਾ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਪਹੁੰਚਿਆ। ਵੀਰਵਾਰ ਨੂੰ ਉਨ੍ਹਾਂ ਦੇ ਗ੍ਰਹਿਨਗਰ ਜੋਗਿੰਦਰਨਗਰ ਦੇ ਮਛਿਆਲ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਸੰਸਦ ਮੈਂਬਰ ਦੀ ਪਤਨੀ ਚੰਪਾ ਸ਼ਰਮਾ ਵੇਹੜੇ 'ਚ ਬੇਹੋਸ਼ ਹੋ ਗਈ। ਅੰਤਿਮ ਸੰਸਕਾਰ 'ਚ ਮੁੱਖ ਮੰਤਰੀ ਜੈਰਾਮ ਠਾਕੁਰ, ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ, ਕੈਬਨਿਟ ਮੰਤਰੀ ਮਹੇਂਦਰ ਸਿੰਘ ਠਾਕੁਰ ਸਮੇਤ ਹੋਰ ਨੇਤਾਵਾਂ ਨੇ ਸ਼ਰਧਾਜਲੀ ਦਿੱਤੀ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸਰਵੀਨ ਚੌਧਰੀ ਵੀ ਸੰਸਦ ਮੈਂਬਰ ਨੂੰ ਸ਼ਰਧਾਂਜਲੀ ਦੇਣ ਪਹੁੰਚੀ। ਇਸ ਤੋਂ ਇਲਾਵਾ ਵਿਧਾਇਕ ਪ੍ਰਕਾਸ਼ ਰਾਣਾ, ਵਿਨੋਦ ਕੁਮਾਰ, ਜਵਾਹਰ ਠਾਕੁਰ ਸਮੇਤ ਹੋਰ ਨੇਤਾ ਜੋਗਿੰਦਰਨਗਰ ਪਹੁੰਚੇ।

PunjabKesari

ਇਹ ਵੀ ਪੜ੍ਹੋ  :ਭਾਜਪਾ ਸੰਸਦ ਮੈਂਬਰ ਰਾਮਸਵਰੂਪ ਦੀ ਸ਼ੱਕੀ ਹਲਾਤਾਂ ’ਚ ਮੌਤ, ਪੱਖੇ ਨਾਲ ਲਟਕਦੀ ਮਿਲੀ ਲਾਸ਼

ਮਰਹੂਮ ਸੰਸਦ ਮੈਂਬਰ ਦੀ ਪਤਨੀ ਚਾਰ ਧਾਮ ਯਾਤਰਾ ਲਈ ਗਈ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤੀ ਦੇ ਦਿਹਾਂਤ ਦੀ ਦੁਖ਼ਦ ਖ਼ਬਰ ਮਿਲੀ। ਉੱਥੋਂ ਉਹ ਦਿੱਲੀ ਰਵਾਨਾ ਹੋਈ ਅਤੇ ਲਾਸ਼ ਨਾਲ ਘਰ ਆਈ। ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਨਵੀਂ ਦਿੱਲੀ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਤੋਂ ਇਲਾਵਾ, ਕੇਂਦਰੀ ਵਿੱਤ ਮੰਤਰੀ ਅਨੁਰਾਗ ਠਾਕੁਰ, ਭਾਜਪਾ ਸੰਸਦ ਮੈਂਬਰ ਇੰਦੂ ਗੋਸਵਾਮੀ ਤੋਂ ਇਲਾਵਾ ਕਈ ਸਿਆਸੀ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਬਾਅਦ 'ਚ ਉਨ੍ਹਾਂ ਦਾ ਮ੍ਰਿਤਕ ਦੇਹ ਮੰਡੀ ਲਈ ਰਵਾਨਾ ਕੀਤਾ ਗਿਆ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਮਰਹੂਮ ਸੰਸਦ ਮੈਂਬਰ ਨੂੰ ਅੰਤਿਮ ਵਿਦਾਈ ਦਿੱਤੀ। 

PunjabKesariਦੱਸਣਯੋਗ ਹੈ ਕਿ ਮਰਹੂਮ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਬੀਤੇ ਸੋਮਵਾਰ ਨੂੰ ਹੀ ਦਿੱਲੀ ਗਏ ਸਨ। ਬੁੱਧਵਾਰ ਨੂੰ ਉਹ ਆਪਣੇ ਘਰ 'ਚ ਫਾਹੇ ਨਾਲ ਲਟਕੇ ਮਿਲੇ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ 'ਚ ਅੰਤਿਮ ਸਾਹ ਲਿਆ। ਹੁਣ ਤੱਕ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ। ਹਾਲੇ ਤੱਕ ਖ਼ੁਦਕੁਸ਼ੀ ਨਾਲ ਜੁੜੇ ਮਸਲੇ 'ਤੇ ਪੁਲਸ ਨੂੰ ਕੋਈ ਵੀ ਸ਼ੱਕੀ ਗਤੀਵਿਧੀਆਂ ਨਾਲ ਸੰਬੰਧਤ ਇਨਪੁਟਸ ਨਹੀਂ ਮਿਲੇ ਹਨ। ਪੁਲਸ ਸੂਤਰਾਂ ਅਨੁਸਾਰ ਸੰਸਦ ਮੈਂਬਰ ਨੇ ਆਪਣੇ ਬਿਸਤਰ ਦੇ ਉੱਪਰ ਪਲਾਸਟਿਕ ਵਾਲੀ ਕੁਰਸੀ ਰੱਖੀ ਸੀ ਅਤੇ ਪੱਖੇ ਨਾਲ ਫਾਹਾ ਲਗਾਇਆ ਸੀ। ਸੂਤਰਾਂ ਅਨੁਸਾਰ ਪਿਛਲੇ 5 ਦਿਨਾਂ ਅੰਦਰ ਸੰਸਦ ਮੈਂਬਰ ਨੇ ਮੋਬਾਇਲ 'ਤੇ ਜ਼ਿਆਦਾ ਗੱਲਬਾਤ ਨਹੀਂ ਕੀਤੀ ਸੀ।


author

DIsha

Content Editor

Related News