ਹਵਾਈ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਸਰਕਾਰ ਨੇ ਵਧਾਇਆ ਹਵਾਈ ਕਿਰਾਇਆ

Saturday, May 29, 2021 - 01:34 AM (IST)

ਨਵੀਂ ਦਿੱਲੀ : ਪੈਟਰੋਲ-ਡੀਜ਼ਲ ਦੇ ਕਾਰਨ ਸੜਕ ਟ੍ਰਾਂਸਪੋਰਟ ਤਾਂ ਪਹਿਲਾਂ ਹੀ ਮਹਿੰਗਾ ਸੀ, ਹੁਣ ਦੇਸ਼ ਦੇ ਅੰਦਰ ਹਵਾਈ ਯਾਤਰਾ ਵੀ ਮਹਿੰਗੀ ਹੋਣ ਜਾ ਰਹੀ ਹੈ। ਦਰਅਸਲ, ਕੇਂਦਰ ਸਰਕਾਰ ਨੇ ਹਵਾਈ ਕਿਰਾਏ ਦੀ ਘੱਟੋ ਘੱਟ ਸੀਮਾ ਨੂੰ 16 ਫੀਸਦੀ ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਵਾਈ ਕਿਰਾਏ ਦੀ ਘੱਟੋ ਘੱਟ ਸੀਮਾ ਵਿੱਚ 13 ਤੋਂ 16 ਫੀਸਦੀ ਤੱਕ ਵਾਧਾ ਕੀਤਾ ਗਿਆ ਹੈ। ਹਵਾਬਾਜ਼ੀ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਸ ਸਬੰਧ ਵਿੱਚ ਹੁਕਮ ਜਾਰੀ ਕੀਤਾ ਹੈ। ਹਵਾਈ ਯਾਤਰਾ ਕਿਰਾਏ ਵਿੱਚ ਇਹ ਵਾਧਾ 1 ਜੂਨ ਤੋਂ ਪ੍ਰਭਾਵ ਵਿੱਚ ਆ ਜਾਵੇਗਾ। ਹਵਾਈ ਕਿਰਾਏ ਦੀ ਵੱਧ ਤੋਂ ਵੱਧ ਸੀਮਾ ਨੂੰ ਹਾਲਾਂਕਿ ਨਹੀਂ ਬਦਲਿਆ ਗਿਆ ਹੈ। ਇਸ ਫੈਸਲੇ ਨਾਲ ਕੋਰੋਨਾ ਨੂੰ ਲੈ ਕੇ ਸੁਰੱਖਿਅਤ ਯਾਤਰਾ ਲਈ ਹਵਾਈ ਸਫ਼ਰ ਦੀ ਸੋਚ ਰਹੇ ਹਵਾਈ ਮੁਸਾਫਰਾਂ ਨੂੰ ਝਟਕਾ ਲੱਗੇਗਾ।

ਕੇਂਦਰ ਸਰਕਾਰ ਦੇ ਇਸ ਕਦਮ ਨਾਲ ਏਅਰਲਾਈਨ ਕੰਪਨੀਆਂ ਨੂੰ ਮਦਦ ਮਿਲੇਗੀ, ਜੋ ਕੋਰੋਨਾ ਕਾਲ ਨਾਲ ਜੁੜੀਆਂ ਪਾਬੰਦੀਆਂ ਦੀ ਮਾਰ ਝੱਲ ਰਹੇ ਹਨ। ਕੋਰੋਨਾ ਦੀ ਦੂਜੀ ਲਹਿਰ ਕਾਰਨ ਹਵਾਈ ਮੁਸਾਫਰਾਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ ਜਿਸ ਨਾਲ ਏਅਰਲਾਈਨਾਂ ਦੀ ਕਮਾਈ ਘਟੀ ਹੈ। ਦੇਸ਼ ਵਿੱਚ ਹਵਾਈ ਉਡਾਣ ਮਿਆਦ ਦੇ ਆਧਾਰ 'ਤੇ ਹਵਾਈ ਯਾਤਰਾ ਕਿਰਾਏ ਦੀ ਘੱਟ ਅਤੇ ਉੱਚ ਸੀਮਾ ਨਿਰਧਾਰਤ ਕੀਤੀ ਗਈ ਹੈ। ਇਹ ਸੀਮਾ ਪਿਛਲੇ ਸਾਲ 2 ਮਹੀਨਾ ਚੱਲੇ ਲਾਕਡਾਊਨ ਦੇ 25 ਮਈ ਨੂੰ ਖੁੱਲ੍ਹਣ ਦੇ ਸਮੇਂ ਤੈਅ ਕੀਤੀ ਗਈ।

ਹਵਾਬਾਜ਼ੀ ਮੰਤਰਾਲਾ ਦੇ ਸ਼ੁੱਕਰਵਾਰ ਨੂੰ ਇੱਕ ਹੁਕਮ ਵਿੱਚ ਕਿਹਾ ਕਿ 40 ਮਿੰਟ ਤੱਕ ਦੀ ਮਿਆਦ ਦੀ ਹਵਾਈ ਉਡਾਣ ਲਈ ਕਿਰਾਏ ਦੀ ਘੱਟ ਤੋਂ ਘੱਟ ਸੀਮਾ ਨੂੰ 2300 ਰੁਪਏ ਤੋਂ ਵਧਾ ਕੇ 2600 ਰੁਪਏ ਕੀਤੀ ਗਈ ਹੈ, ਯਾਨੀ ਇਸ ਵਿੱਚ 13 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ 40 ਮਿੰਟ ਤੋਂ ਲੈ ਕੇ 60 ਮਿੰਟ ਦੀ ਉਡਾਣ ਮਿਆਦ ਲਈ ਕਿਰਾਏ ਦੀ ਘੱਟ ਤੋਂ ਘੱਟ ਸੀਮਾ 2900 ਰੁਪਏ ਦੀ ਜਗ੍ਹਾ ਹੁਣ 3,300 ਰੁਪਏ ਪ੍ਰਤੀ ਯਾਤਰੀ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News