ਰਾਹੁਲ ਦਾ ਸਰਕਾਰ ’ਤੇ ਨਿਸ਼ਾਨਾ- ਕੀ ਸੰਵਿਧਾਨ ਦੀ ਧਾਰਾ 15 ਅਤੇ 25 ਵੀ ਵੇਚ ਦਿੱਤੇ ਹਨ

Monday, Aug 30, 2021 - 05:32 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ’ਤੇ ਦਲਿਤਾਂ, ਆਦਿਵਾਸੀਆਂ ਅਤੇ ਮੁਸਲਮਾਨਾਂ ਦਾ ਦਮਨ ਕਰਨ ਦਾ ਦੋਸ਼ ਲਗਾਇਆ। ਰਾਹੁਲ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਕੀ ਮੋਦੀ ਸਰਕਾਰ ਨੇ ਸੰਵਿਧਾਨ ਦੀ ਧਾਰਾ 15 ਅਤੇ ਧਾਰਾ 25 ਨੂੰ ਵੀ ਵੇਚ ਦਿੱਤਾ ਹੈ। ਰਾਹੁਲ ਨੇ ਸਰਕਾਰ ’ਤੇ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ’ਤੇ ਚੱਲਣ ਦਾ ਦੋਸ਼ ਲਗਾਇਆ ਅਤੇ ਪ੍ਰਸ਼ਨ ਕੀਤਾ ਕਿ ਕੀ ਇਸ ਸਰਕਾਰ ਨੇ ਨਾਗਰਿਕਾਂ ਨੂੰ ਆਜ਼ਾਦੀ ਦਾ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਧਾਰਾ 15 ਅਤੇ 25 ਵੀ ਵੇਚ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ’ਚ ਇਕ ਵਿਅਕਤੀ ਨੂੰ ਟਰੱਕ ਦੇ ਪਿੱਛੇ ਬੰਨ੍ਹ ਕੇ ਘਸੀਟਿਆ ਜਾ ਰਿਹਾ ਹੈ। ਵੀਡੀਓ ’ਚ ਇਕ ਧਰਮ ਵਿਸ਼ੇਸ਼ ਦੇ ਕੁਝ ਨੌਜਵਾਨ ਕਹਿ ਰਹੇ ਹਨ ਕਿ ਸਾਨੂੰ ਜ਼ਬਰਨ ‘ਜੈ ਸ਼੍ਰੀਰਾਮ’ ਬੋਲਣ ਲਈ ਕਿਹਾ ਜਾ ਰਿਹਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਸੇ ਵੀਡੀਓ ਨੂੰ ਆਧਾਰ ਬਣਾ ਕੇ ਸਰਕਾਰ ’ਤੇ ਹਮਲਾ ਕਰਦੇ ਹੋਏ ਟਵੀਟ ਕੀਤਾ,‘‘ਸੰਵਿਧਾਨ ਦੀ ਧਾਰਾ 15 ਅਤੇ 25 ਵੀ ਵੇਚ ਦਿੱਤੇ।’’

PunjabKesari

ਇਸ ਵਿਚ ਕਾਂਗਰਸ ਨੇ ਵੀ ਆਪਣੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ,‘‘ਭਾਜਪਾ ਦੀ ਨਫ਼ਰਤਜੀਵੀ ਵਿਚਾਰਧਾਰਾ ਨੇ ਸਮਾਜ ’ਚ ਨਫ਼ਰਤ ਵਧਾਈ ਹੈ, ਜਿਸ ਦੇ ਨਤੀਜੇ ਵਜੋਂ ਜਾਤੀਗਤ ਅੱਤਿਆਚਾਰ ਵਧਿਆ ਹੈ। ਭਾਜਪਾ ਦੀ ਨਫ਼ਰਤਜੀਵੀ ਵਿਚਾਰਧਾਰਾ ਦੇਸ਼ ਲਈ ਹਾਨੀਕਾਰਕ ਸਾਬਿਤ ਹੋ ਰਹੀ ਹੈ।’’ ਦੱਸਣਯੋਗ ਹੈ ਕਿ ਸੰਵਿਧਾਨ ਦੀ ਧਾਰਾ 15 ਅਨੁਸਾਰ, ਰਾਜ ਕਿਸੇ ਵੀ ਨਾਗਰਿਕ ਨਾਲ ਜਾਤੀ, ਧਰਮ, ਲਿੰਗ, ਜਨਮ ਸਥਾਨ ਅਤੇ ਵੰਸ਼ ਦੇ ਆਧਾਰ ’ਤੇ ਭੇਦਭਾਵ ਨਹੀਂ ਕਰ ਸਕਦਾ। ਧਾਰਾ 25 ਦੇ ਅਧੀਨ ਪ੍ਰਬੰਧ ਹੈ ਕਿ ਹਰੇਕ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ, ਆਚਰਨ ਅਤੇ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੈ।

PunjabKesari


DIsha

Content Editor

Related News