ਸਰਕਾਰ ਦਾ ਨੌਜਵਾਨਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 6 ਹਜ਼ਾਰ ਰੁਪਏ
Friday, Jun 13, 2025 - 02:20 PM (IST)

ਨੈਸ਼ਨਲ ਡੈਸਕ- ਨੌਜਵਾਨਾਂ ਲਈ ਚੰਗੀ ਖ਼ਬਰ ਆਈ ਹੈ। ਪਿੰਡਾਂ 'ਚ ਖੁੱਲ੍ਹਣ ਵਾਲੇ ਕਾਮਨ ਸੈਂਟਰ 'ਚ ਹਰਿਆਣਾ ਸਰਕਾਰ ਵੱਡੇ ਪੱਧਰ 'ਤੇ ਨਿਯੁਕਤੀਆਂ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਲਈ ਸਰਕਾਰ ਵਲੋਂ ਨੌਜਵਾਨਾਂ ਨੂੰ 6 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਵੀ ਦਿੱਤੀ ਜਾਵੇਗੀ। ਇਸ ਦੇ ਬਦਲੇ 'ਚ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੂੰ ਆਨਲਾਈਨ ਸੇਵਾਵਾਂ ਦੇਣੀ ਹੋਣਗੀਆਂ। ਨਾਲ ਹੀ ਇਸ ਕੰਮ ਲਈ ਉਨ੍ਹਾਂ ਨੂੰ ਫੀਸ ਵੀ ਦਿੱਤੀ ਜਾਵੇਗੀ। ਇਸ ਯੋਜਨਾ ਦੇ ਪਿੱਛੇ ਸਰਕਾਰ ਦੇ 2 ਮਕਸਦ ਹਨ। ਪਹਿਲਾ- ਪਿੰਡ ਦੇ ਲੋਕਾਂ ਨੂੰ ਆਨਲਾਈਨ ਸੇਵਾਵਾਂ ਉਪਲੱਬਧ ਹੋ ਸਕਣ। ਦੂਜਾ- ਯੋਜਨਾ ਨਾਲ ਜੁੜਣ ਵਾਲੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਇਹ ਵੀ ਪੜ੍ਹੋ : ਅੱਗ ਵਰ੍ਹਾਊ ਗਰਮੀ ਵਿਚਾਲੇ ਮੌਸਮ ਵਿਭਾਗ ਨੇ ਕਰ'ਤੀ ਮੀਂਹ-ਹਨੇਰੀ ਤੇ ਤੂਫ਼ਾਨ ਦੀ ਭਵਿੱਖਬਾਣੀ
ਹਰਿਆਣਾ ਦੀ ਸੈਣੀ ਸਰਕਾਰ ਪਹਿਲਾਂ ਹੀ ਪੇਂਡੂ ਪੰਚਾਇਤਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ ਕਰ ਚੁੱਕੀ ਹੈ। ਇਸੇ ਕਰ ਕੇ ਪੇਂਡੂ ਪੰਚਾਇਤਾਂ ਅਤੇ ਕ੍ਰਿਡ ਪੰਚਾਇਤ ਲੋਕ ਆਪਰੇਟਰਾਂ (ਸੀਪੀਐੱਲਓ) ਨੂੰ ਲੈਪਟਾਪ ਮੁਹੱਈਆ ਕਰਵਾਉਣ ਦਾ ਫ਼ੈਸਲਾ ਵੀ ਲਿਆ ਹੈ। ਪਹਿਲੇ ਪੜਾਅ 'ਚ 4500 ਲੈਪਟਾਪ ਖਰੀਦਣ ਦਾ ਫ਼ੈਸਲਾ ਲਿਆ ਹੈ। ਪੇਂਡੂ ਸਕੱਤਰਾਂ ਨੂੰ ਵੀ ਲੈਪਟਾਪ ਦਿੱਤੇ ਜਾ ਰਹੇ ਹਨ। ਪੇਂਡੂ ਸਕੱਤਰ ਹੁਣ ਪੂਰਾ ਰਿਕਾਰਡ ਆਨਲਾਈਨ ਰੱਖਣਗੇ। ਪੇਂਡੂ ਸਕੱਤਰਾਂ ਨੂੰ ਲੈਪਟਾਪ ਇਸ ਲਈ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਵੱਖ-ਵੱਖ ਨੌਜਵਾਨਾਂ ਦਾ ਰਿਕਾਰਡ ਰੱਖ ਸਕਣ। ਨਾਲ ਹੀ ਪੂਰਾ ਡਾਟਾ ਵੀ ਆਨਲਾਈਨ ਅਪਲੋਡ ਕੀਤਾ ਜਾ ਸਕੇ। ਮੇਰੀ ਪੰਚਾਇਤ, ਈ-ਗ੍ਰਾਮ ਸਵਰਾਜ, ਕੇਂਦਰ ਦੇ 5ਵੇਂ ਵਿੱਤ ਕਮਿਸ਼ਨ ਸਣੇ ਕਈ ਅਜਿਹੇ ਕੰਮ ਅਤੇ ਪ੍ਰਾਜੈਕਟ ਹਨ, ਜਿਨ੍ਹਾਂ ਦਾ ਭੁਗਤਾਨ ਆਨਲਾਈਨ ਹੁੰਦਾ ਹੈ। ਪੇਂਡੂ ਸਕੱਤਰਾਂ ਨੂੰ ਲੈਪਟਾਪ ਮਿਲਣ ਤੋਂ ਬਾਅਦ ਉਨ੍ਹਾਂ ਦਾ ਕੰਮ ਹੋਰ ਵੀ ਸੌਖਾ ਹੋ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8