ਸਰਕਾਰ ਨੇ ਇਨ੍ਹਾਂ ਵਾਹਨਾਂ ਦੇ ਫਿਟਨੈੱਸ ਟੈਸਟ ਦੀ ਵਧਾਈ ਤਾਰੀਖ, ਜਾਣੋ ਕਦੋਂ ਤੱਕ ਹੋ ਸਕਦੇ ਹਨ ਇਹ ਜ਼ਰੂਰੀ ਕੰਮ

Thursday, Sep 21, 2023 - 07:26 PM (IST)

ਸਰਕਾਰ ਨੇ ਇਨ੍ਹਾਂ ਵਾਹਨਾਂ ਦੇ ਫਿਟਨੈੱਸ ਟੈਸਟ ਦੀ ਵਧਾਈ ਤਾਰੀਖ, ਜਾਣੋ ਕਦੋਂ ਤੱਕ ਹੋ ਸਕਦੇ ਹਨ ਇਹ ਜ਼ਰੂਰੀ ਕੰਮ

ਜੈਤੋ (ਰਘੁਨੰਦਨ ਪਰਾਸ਼ਰ) : ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਅਨੁਸਾਰ ਰਜਿਸਟਰਡ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ (ATS) ਰਾਹੀਂ ਟਰਾਂਸਪੋਰਟ ਵਾਹਨਾਂ ਦੀ ਲਾਜ਼ਮੀ ਟੈਸਟਿੰਗ ਦੀ ਮਿਤੀ ਵਧਾਉਣ ਦੀ ਵਿਵਸਥਾ ਹੈ। ਲਾਜ਼ਮੀ ਟੈਸਟਿੰਗ ਦੀ ਸਮਾਂ ਸੀਮਾ ਹੁਣ 1 ਅਕਤੂਬਰ 2024 ਤੱਕ ਕਰ ਦਿੱਤੀ ਗਈ ਹੈ।

ਇਹ ਵੀ ਲਾਜ਼ਮੀ ਹੈ ਕਿ ਵਾਹਨ ਦਾ ਫਿਟਨੈੱਸ ਟੈਸਟ ਸਿਰਫ ਸਵੈਚਾਲਿਤ ਟੈਸਟਿੰਗ ਸਟੇਸ਼ਨਾਂ (ਇਸ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਤੋਂ ਪ੍ਰਭਾਵ ਨਾਲ) ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਇਹ ਆਟੋਮੇਟਿਡ ਟੈਸਟਿੰਗ ਸਟੇਸ਼ਨ ਨਿਯਮ 175 ਦੇ ਅਧੀਨ ਰਜਿਸਟਰਡ ਹਨ ਅਤੇ ਰਜਿਸਟਰੀਕਰਨ ਅਥਾਰਟੀ ਦੇ ਅਧਿਕਾਰ ਖੇਤਰ ਵਿੱਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਮਾਂ ਨਾਲ ਸੁੱਤੇ 2 ਮਾਸੂਮ ਭਰਾਵਾਂ ਨੂੰ ਸੱਪ ਨੇ ਡੰਗਿਆ, ਦੋਵਾਂ ਦੀ ਮੌਤ, ਪਰਿਵਾਰ ਸਣੇ ਪੂਰੇ ਪਿੰਡ 'ਚ ਪੱਸਰਿਆ ਮਾਤਮ

ਇਹ ਮਿਤੀਆਂ ਪਹਿਲਾਂ 5 ਅਪ੍ਰੈਲ 2022 ਦੀ GSR ਨੋਟੀਫਿਕੇਸ਼ਨ 272 (E) ਦੁਆਰਾ ਸੂਚਿਤ ਕੀਤੀਆਂ ਗਈਆਂ ਸਨ, ਜੋ ਇਸ ਤਰ੍ਹਾਂ ਹਨ- 01 ਅਪ੍ਰੈਲ 2023 ਤੋਂ ਅਤੇ ਬਾਅਦ ਤੋਂ ਭਾਰੀ ਮਾਲ ਵਾਹਨਾਂ/ਭਾਰੀ ਯਾਤਰੀ ਮੋਟਰ ਵਾਹਨਾਂ ਅਤੇ ਦਰਮਿਆਨੇ ਮਾਲ ਵਾਹਨਾਂ/ਮੱਧਮ ਯਾਤਰੀ ਮੋਟਰ ਵਾਹਨਾਂ ਅਤੇ 01 ਜੂਨ 2024 ਤੋਂ ਅਤੇ ਬਾਅਦ ਵਿੱਚ ਹਲਕੇ ਮੋਟਰ ਵਾਹਨ (ਟਰਾਂਸਪੋਰਟ)।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News