ਸਰਕਾਰ ਨੇ ਜੈਸ਼ ਦੇ ਕਮਾਂਡਰ ਨੇਂਗਰੂ ਨੂੰ ਅੱਤਵਾਦੀ ਐਲਾਨਿਆ

Tuesday, Apr 19, 2022 - 09:28 AM (IST)

ਸਰਕਾਰ ਨੇ ਜੈਸ਼ ਦੇ ਕਮਾਂਡਰ ਨੇਂਗਰੂ ਨੂੰ ਅੱਤਵਾਦੀ ਐਲਾਨਿਆ

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਅੱਤਵਾਦ ’ਤੇ ਭਾਰੀ ਸੱਟ ਮਾਰੀ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਸਖਤ ਹੁਕਮ ਦਿੰਦੇ ਹੋਏ ਜੈਸ਼-ਏ-ਮੁਹੰਮਦ ਦੇ ਮੈਂਬਰ ਆਸ਼ਿਕ ਅਹਿਮਦ ਨੇਂਗਰੂ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਆਸ਼ਿਕ ਅਹਿਮਦ ਨੇਂਗਰੂ ਜੈਸ਼-ਏ-ਮੁਹੰਮਦ ਦਾ ਖਤਰਨਾਕ ਕਮਾਂਡਰ ਹੈ। ਦੱਸਿਆ ਜਾਂਦਾ ਹੈ ਕਿ ਪੁਲਵਾਮਾ ਹਮਲੇ ਦੇ ਸਾਜ਼ਿਸ਼ਕਰਤਿਆਂ ’ਚ ਇਹ ਵੀ ਸ਼ਾਮਲ ਸੀ। ਇਸ ਦੇ ਜੰਮੂ-ਕਸ਼ਮੀਰ ’ਚ ਵੱਖ-ਵੱਖ ਅੱਤਵਾਦੀ ਘਟਨਾਵਾਂ ’ਚ ਸ਼ਾਮਲ ਹੋਣ ਦੇ ਸਬੂਤ ਵੀ ਮਿਲੇ ਹਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਕੁਪਵਾੜਾ 'ਚ ਅੱਤਵਾਦੀਆਂ ਦਾ ਇਕ ਸਹਿਯੋਗੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਆਸ਼ਿਕ ਅਹਿਮਦ ਨੇਂਗਰੂ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਦੀ ਘੁਸਪੈਠ ਕਰਾਉਣ ’ਚ ਸ਼ਾਮਲ ਹੈ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅੱਤਵਾਦੀ ਹਮਲੇ ਦੀਆਂ ਕਈ ਘਨਟਾਵਾਂ ਦਾ ਵੀ ਜ਼ਿੰਮੇਵਾਰ ਹੈ। ਮੰਤਰਾਲਾ ਨੇ ਇਹ ਵੀ ਕਿਹਾ ਹੈ ਕਿ ਨੇਂਗਰੂ ਕਸ਼ਮੀਰ ’ਚ ਇਕ ਅੱਤਵਾਦੀ ਸਿੰਡੀਕੇਟ ਵੀ ਚਲਾ ਰਿਹਾ ਹੈ। ਮੌਜੂਦਾ ਸਮੇਂ ’ਚ ਉਹ ਜੰਮੂ-ਕਸ਼ਮੀਰ ’ਚ ਕਾਇਮ ਕੀਤੀ ਗਈ ਸ਼ਾਂਤੀ ਨੂੰ ਭੰਗ ਕਰਨ ਲਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੇ ਖਤਰਨਾਕ ਮੁਹਿੰਮ ’ਚ ਲੱਗਾ ਹੋਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News