ਛੜਿਆਂ ਦੇ ਵਾਰੇ-ਨਿਆਰੇ, CM ਵੱਲੋਂ ਪੈਨਸ਼ਨ ਦੇਣ ਦਾ ਐਲਾਨ, ਜਾਣੋ ਕਿੰਨੀ ਉਮਰ ਵਾਲਿਆਂ ਨੂੰ ਮਿਲਣਗੇ ਪੈਸੇ
Monday, Jul 03, 2023 - 04:14 PM (IST)
ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਕਿਹਾ ਕਿ ਸੂਬਾ ਸਰਕਾਰ 45 ਤੋਂ 60 ਸਾਲ ਦੀ ਉਮਰ ਵਰਗ 'ਚ ਸ਼ਾਮਲ ਕੁਆਰੇ ਲੋਕਾਂ ਲਈ ਪੈਨਸ਼ਨ ਯੋਜਨਾ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਇਕ ਬਿਆਨ ਅਨੁਸਾਰ, ਖੱਟੜ ਨੇ ਕਰਨਾਲ ਦੇ ਕਲਾਮਪੁਰਾ ਪਿੰਡ 'ਚ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਇਕ ਮਹੀਨੇ ਦੇ ਅੰਦਰ ਯੋਜਨਾ ਦੇ ਸੰਬੰਧ 'ਚ ਫ਼ੈਸਲਾ ਲਵੇਗੀ।
ਪ੍ਰੋਗਰਾਮ ਦੌਰਾਨ 60 ਸਾਲਾ ਇਕ ਕੁਆਰੇ ਵਿਅਕਤੀ ਦੀ ਪੈਨਸ਼ਨ ਸੰਬੰਧੀ ਸ਼ਿਕਾਇਤ ਦਾ ਜਵਾਬ ਦਿੰਦੇ ਹੋਏ ਖੱਟੜ ਨੇ ਕਿਹਾ ਕਿ ਸਰਕਾਰ ਇਕ ਯੋਜਨਾ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਭਾਈਚਾਰਕ ਕੇਂਦਰ ਕੰਪਲੈਕਸ 'ਚ ਪੌਦੇ ਲਗਾਏ। ਉਨ੍ਹਾਂ ਨੇ ਪਿੰਡਾਂ 'ਚ ਸੰਸਕ੍ਰਿਤੀ ਮਾਡਲ ਸਕੂਲ ਦੇ ਨਿਰਮਾਣ ਦਾ ਵੀ ਐਲਾਨ ਕੀਤਾ। ਖੱਟੜ ਨੇ ਸੰਬੰਧਤ ਅਧਿਕਾਰੀਆਂ ਨੂੰ 2 ਮਹੀਨਿਆਂ ਅੰਦਰ ਸਰਕਾਰੀ ਸਕੂਲ ਲਈ ਨਵਾਂ ਭਵਨ ਅਤੇ ਕਛਵਾ ਤੋਂ ਕਲਾਮਪੁਰਾ ਤੱਕ ਸੜਕ ਬਣਾਉਣ ਦੇ ਨਿਰਦੇਸ਼ ਦਿੱਤੇ। ਖੱਟੜ ਨੇ ਕਿਹਾ ਕਿ ਸਰਕਾਰੀ ਸਕੂਲ 'ਚ ਵਾਲੀਬਾਲ ਮੈਦਾਨ ਦੇ ਨਿਰਮਾਣ ਅੇਤ ਇਕ ਤਾਲਾਬ ਦੀ ਮੁਰੰਮਤ ਦਾ ਵੀ ਐਲਾਨ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ