ਭਾਰਤ ਦੀ ਕਾਰਵਾਈ: ਸਰਕਾਰ ਨੇ 2024 'ਚ ਰਿਕਾਰਡ 28,000 ਤੋਂ ਵੱਧ URL ਕੀਤੇ ਬਲੌਕ
Wednesday, Dec 04, 2024 - 01:59 PM (IST)
ਨਵੀਂ ਦਿੱਲੀ- ਭਾਰਤ ਸਰਕਾਰ ਨੇ 2024 ਵਿੱਚ ਰਿਕਾਰਡ 28,000 ਤੋਂ ਵੱਧ ਸੋਸ਼ਲ ਮੀਡੀਆ URL ਨੂੰ ਬਲੌਕ ਕਰ ਦਿੱਤਾ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਜ਼ਿਆਦਾਤਰ ਸਮੱਗਰੀ ਖਾਲਿਸਤਾਨ ਪੱਖੀ ਵੱਖਵਾਦੀ ਅੰਦੋਲਨਾਂ, ਨਫ਼ਰਤ ਭਰੇ ਭਾਸ਼ਣ ਅਤੇ ਭਾਰਤ ਦੀ ਪ੍ਰਭੂਸੱਤਾ ਲਈ ਖਤਰਿਆਂ ਨਾਲ ਜੁੜੀ ਹੋਈ ਸੀ। ਇਹ ਕਾਰਵਾਈਆਂ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69ਏ ਦੇ ਤਹਿਤ ਕੀਤੀਆਂ ਗਈਆਂ ਸਨ, ਜੋ ਅਧਿਕਾਰੀਆਂ ਨੂੰ ਦੇਸ਼ ਲਈ ਨੁਕਸਾਨਦੇਹ ਸਮੱਗਰੀ ਤੱਕ ਪਹੁੰਚ ਨੂੰ ਸੀਮਤ ਕਰਨ ਜਾਂ ਰੋਕਣ ਦਾ ਅਧਿਕਾਰ ਦਿੰਦੀ ਹੈ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 22 ਸਾਲਾ ਨੌਜਵਾਨ ਦਾ ਕਤਲ
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ (ਹੁਣ ਮੈਟਾ) ਅਤੇ ਐਕਸ (ਪਹਿਲਾਂ ਟਵਿੱਟਰ) ਤੋਂ ਸਭ ਤੋਂ ਜ਼ਿਆਦਾ URL ਬਲੌਕ ਕੀਤੇ ਗਏ। ਹਰੇਕ ਪਲੇਟਫਾਰਮ ਤੋਂ 10,000 ਤੋਂ ਵੱਧ URL ਬਲੌਕ ਕੀਤੇ ਗਏ। ਇਸੇ ਤਰ੍ਹਾਂ ਯੂਟਿਊਬ, ਇੰਸਟਾਗ੍ਰਾਮ ਅਤੇ ਵਟਸਐਪ ਸਮੇਤ ਹੋਰ ਪਲੇਟਫਾਰਮ ਤੋਂ ਵੀ ਵੱਡੀ ਗਿਣਤੀ ਵਿਚ URL ਹਟਾਏ ਗਏ। ਖਾਲਿਸਤਾਨ ਰਾਏਸ਼ੁਮਾਰੀ ਨੂੰ ਉਤਸ਼ਾਹਿਤ ਕਰਨ ਵਾਲੇ 10,500 ਤੋਂ ਵੱਧ URL ਸਨ, ਜਦੋਂ ਕਿ 2,100 ਤੋਂ ਵੱਧ URL ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (PFI) ਨਾਲ ਜੁੜੇ ਹੋਏ ਸਨ, ਜਿਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਸਰਕਾਰ ਨੇ ਦੇਸ਼ ਵਿਰੋਧੀ ਸਮੱਗਰੀ ਫੈਲਾਉਣ ਵਾਲੇ ਮੋਬਾਈਲ ਐਪਸ 'ਤੇ ਵੀ ਕਾਰਵਾਈ ਨੂੰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ: ਬੇਰਹਿਮ ਮਾਂ, ਪੈਦਾ ਹੁੰਦੇ ਹੀ ਬੱਚੀ ਨੂੰ 3 ਸਾਲ ਤੱਕ ਬੈੱਡ ਦੇ ਦਰਾਜ਼ 'ਚ ਲੁਕਾਇਆ, ਇੰਝ ਹੋਇਆ ਖ਼ੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8