ਸਰਕਾਰ ਨੇ ਹੈਂਡ ਸੈਨੇਟਾਈਜ਼ਰ ਦੇ ਨਿਰਯਾਤ ''ਤੇ ਲਗਾਈ ਰੋਕ
Wednesday, May 06, 2020 - 08:00 PM (IST)

ਨਵੀਂ ਦਿੱਲੀ-ਸਰਕਾਰ ਨੇ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਹੱਥ ਧੋਣ ਲਈ ਅਲਕੋਹਲ ਆਧਾਰਿਤ ਸੈਨੇਟਾਈਜ਼ਰ ਦੇ ਨਿਰਯਾਤ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲੱਗਾ ਦਿੱਤੀ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲਾ ਨੇ ਬੁੱਧਵਾਰ ਨੂੰ ਇਥੇ ਦੱਸਿਆ ਕਿ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਨੇ ਬੁੱਧਵਾਰ ਨੂੰ ਇਸ ਦੇ ਬਾਰੇ 'ਚ ਨੋਟੀਫਿਕੇਸ਼ਨ ਜਾਰੀ ਕੀਤਾ।
ਵਿਦੇਸ਼ ਮਾਮਲਿਆਂ ਦੇ ਡਾਇਰੈਕਟੋਰੇਟ ਜਨਰਲ ਦੇ ਡਾਇਰੈਕਟਰ ਜਨਰਲ ਅਮਿਤ ਯਾਦਵ ਨੇ ਕਿਹਾ ਕਿ ਵਿਦੇਸ਼ ਵਪਾਰ ਨੀਤੀ ਦੇ ਸਬੰਧਿਤ ਪ੍ਰਬੰਧਾਂ 'ਚ ਬਦਲਾਅ ਕਰ ਦਿੱਤਾ ਗਿਆ ਹੈ। ਹੱਥ ਧੋਣ ਦੇ ਅਲਹੋਕਲ ਆਧਾਰਿਤ ਸੈਨੇਟਾਈਜ਼ਰ 'ਤੇ ਨਿਯਰਾਤ ਰੋਕ ਹੋਣ ਨਾਲ ਘਰੇਲੂ ਬਾਜ਼ਾਰ 'ਚ ਇਸ ਦੀ ਉਪਲੱਬਧਤਾ ਵਧ ਜਾਵੇਗੀ।