ਸਰਕਾਰ ਨੇ ਟਵਿਟਰ, ਯੂਟਿਊਬ ਤੋਂ ਪਰਫਿਊਮ ਦਾ ਵਿਗਿਆਪਨ ਹਟਾਉਣ ਲਈ ਕਿਹਾ

Saturday, Jun 04, 2022 - 06:22 PM (IST)

ਸਰਕਾਰ ਨੇ ਟਵਿਟਰ, ਯੂਟਿਊਬ ਤੋਂ ਪਰਫਿਊਮ ਦਾ ਵਿਗਿਆਪਨ ਹਟਾਉਣ ਲਈ ਕਿਹਾ

ਨਵੀਂ ਦਿੱਲੀ– ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਟਵਿਟਰ ਅਤੇ ਯੂਟਿਊਬ ਨੂੰ ਆਪਣੇ ਪਲੇਟਫਾਰਮ ਤੋਂ ਇਕ ਪਰਫਿਊਮ ਬ੍ਰਾਂਡ ਦੇ ਉਸ ਵਿਗਿਆਪਨ ਨਾਲ ਜੁੜੀ ਵੀਡੀਓ ਹਟਾਉਣ ਲਈ ਕਿਹਾ ਹੈ ਜਿਸਨੇ ਜਨਾਨੀਆਂ ਖਿਲਾਫ ਯੌਨ ਹਿੰਸਾ ਨੂੰ ਉਤਸ਼ਾਹ ਦੇਣ ਨੂੰ ਲੈ ਕੇ ਰੋਸ ਪੈਦਾ ਕੀਤਾ ਹੈ। ਟਵਿਟਰ ਅਤੇ ਯੂਟਿਊਬ ਨੂੰ ਭੇਜੇ ਗਏ ਪੱਤਰ ’ਚ ਮੰਤਰਾਲਾ ਨੇ ਕਿਹਾ ਹੈ ਕਿ ਇਹ ਵੀਡੀਓ ‘ਸ਼ਿਸ਼ਟਾਚਾਰ ਅਤੇ ਨੈਤਿਕਤਾ ਦੇ ਹਿੱਤ ਵਿੱਚ ਔਰਤਾਂ ਦੇ ਚਿੱਤਰਣ ਲਈ ਨੁਕਸਾਨਦੇਹ’ ਹੈ ਅਤੇ ਸੂਚਨਾ ਤਕਨੀਕ ਦਾ ਉਲੰਘਣ ਹੈ।

ਪਰਫਿਊਮ ਬ੍ਰਾਂਡ ਦੇ ਵਿਗਿਆਪਨ ਨਾਲ ਜੁੜੀ ਵੀਡੀਓ ’ਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਇਕ ਵੱਡੇ ਵਰਗ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਇਹ ਵਿਗਿਆਪਨ ਜਨਾਨੀਆਂ ਖਿਲਾਫ ਯੌਨ ਹਿੰਸਾ ਨੂੰ ਉਤਸ਼ਾਹ ਦਿੰਦਾ ਹੈ। 

ਇਕ ਅਧਿਕਾਰਤ ਬੁਲਾਰੇ ਨੇ ਕਿਹਾ, ‘ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਧਿਆਨ ’ਚ ਆਇਆ ਹੈ ਕਿ ਸੋਸ਼ਲ ਮੀਡੀਆ ’ਤੇ ਇਕ ਪਰਫਿਊਮ ਬ੍ਰਾਂਡ ਦਾ ਅਣਉਚਿਤ ਅਤੇ ਅਪਮਾਨਜਨਕ ਵਿਗਿਆਪਨ ਪ੍ਰਸਾਰਿਤ ਹੋ ਰਿਹਾ ਹੈ। ਮੰਤਰਾਲਾ ਨੇ ਟਵਿਟਰ ਅਤੇ ਯੂਟਿਊਬ ਤੋਂ ਇਸ ਵਿਗਿਆਪਨ ਨਾਲ ਜੁੜੀਆਂ ਸਾਰੀਆਂ ਵੀਡੀਓ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ।’


author

Rakesh

Content Editor

Related News