ਸਰਕਾਰ ਨੇ ISRO ਦੇ ਤੀਜੇ ਲਾਂਚ ਪੈਡ ਦੇ ਨਿਰਮਾਣ ਦੀ ਦਿੱਤੀ ਮਨਜ਼ੂਰੀ
Friday, Jan 17, 2025 - 03:13 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਮੰਡਲ ਨੇ 3,985 ਕਰੋੜ ਰੁਪਏ ਦੀ ਲਾਗਤ ਨਾਲ ਤੀਜੇ ਲਾਂਚ ਪੈਡ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਪੁਲਾੜ ਖੋਜ ਮੁਹਿੰਮ ਨੂੰ ਹੋਰ ਹੁਲਾਰਾ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-ਸ਼ਾਹਰੁਖ ਸੀ ਨਿਸ਼ਾਨਾ! ਸੈਫ ਬਣੇ ਸ਼ਿਕਾਰ
ਸ਼੍ਰੀਹਰੀਕੋਟਾ 'ਚ ਬਣਾਇਆ ਜਾਵੇਗਾ ਤੀਜਾ ਲਾਂਚ ਪੈਡ
ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਬਾਰੇ ਗੱਲ ਕਰਦੇ ਹੋਏ, ਅਸ਼ਵਨੀ ਵੈਸ਼ਨਵ ਨੇ ਸ਼੍ਰੀਹਰੀਕੋਟਾ 'ਚ ਤੀਜੇ ਲਾਂਚ ਪੈਡ ਦੀ ਪ੍ਰਵਾਨਗੀ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤੀਜਾ ਲਾਂਚ ਪੈਡ ਨਵਾਂ ਅਤੇ ਆਧੁਨਿਕ ਹੋਵੇਗਾ। ਨਵਾਂ ਲਾਂਚ ਪੈਡ ਅਗਲੀ ਪੀੜ੍ਹੀ ਦੇ ਲਾਂਚ ਵਾਹਨ ਲਈ ਬਹੁਤ ਮਦਦਗਾਰ ਅਤੇ ਸੁਵਿਧਾਜਨਕ ਹੋਵੇਗਾ।ਇਸ ਦੇ ਨਿਰਮਾਣ ਦੀ ਕੁੱਲ ਲਾਗਤ 3985 ਕਰੋੜ ਰੁਪਏ ਹੋਵੇਗੀ। ਇਸਦੀ ਸਮਰੱਥਾ ਪਿਛਲੇ ਦੋ ਲਾਂਚ ਪੈਡਾਂ ਨਾਲੋਂ ਵੱਧ ਹੋਵੇਗੀ।
ਇਹ ਵੀ ਪੜ੍ਹੋ-'ਰਾਇਲ ਕਿੰਗਜ਼ ਪੰਜਾਬ' ਦੇ ਬ੍ਰਾਂਡ ਅੰਬੈਸਡਰ ਬਣੇ ਗੁਰਪ੍ਰੀਤ ਘੁੱਗੀ
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਨਵਾਂ ਲਾਂਚ ਪੈਡ ਅਗਲੇ 30 ਸਾਲਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਜਾਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਲਾਂਚ ਪੈਡ ਦੀ ਵਰਤੋਂ ਮਨੁੱਖੀ ਚੰਦਰਮਾ ਮਿਸ਼ਨ 'ਚ ਵੀ ਕੀਤੀ ਜਾਵੇਗੀ। ਨਵੇਂ ਲਾਂਚ ਪੈਡ ਨੂੰ 48 ਮਹੀਨਿਆਂ ਯਾਨੀ 4 ਸਾਲਾਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8