ਹੁਣ ਇਸ ਸੂਬੇ 'ਚ ਔਰਤਾਂ ਨੂੰ ਮਿਲੇਗੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ, 15 ਅਗਸਤ ਤੋਂ ਹੋਵੇਗੀ ਸ਼ੁਰੂ
Wednesday, Jul 17, 2024 - 10:48 AM (IST)

ਨੈਸ਼ਨਲ ਡੈਸਕ- ਦਿੱਲੀ, ਪੰਜਾਬ ਅਤੇ ਤੇਲੰਗਾਨਾ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਵਿਚ ਵੀ ਔਰਤਾਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਆਂਧਰਾ ਪ੍ਰਦੇਸ਼ ਦੀ ਚੰਦਰਬਾਬੂ ਨਾਇਡੂ ਦੀ ਸਰਕਾਰ 15 ਅਗਸਤ ਤੋਂ ਔਰਤਾਂ ਲਈ ਸੂਬਾ ਟਰਾਂਸਪੋਰਟ ਦੀਆਂ ਬੱਸਾਂ ਦੀ ਸੇਵਾ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਮੁਫ਼ਤ ਯਾਤਰਾ ਆਂਧਰਾ ਪ੍ਰਦੇਸ਼ ਦੀਆਂ ਸਰਹੱਦਾਂ ਤੱਕ ਹੀ ਸੀਮਤ ਹੈ। ਰਿਪੋਰਟ ਮੁਤਾਬਕ ਇਹ ਸਹੂਲਤ ਆਂਧਰਾ ਪ੍ਰਦੇਸ਼ ਸੂਬਾ ਰੋਡ ਟਰਾਂਸਪੋਰਟ ਕਾਰਪੋਰੇਸ਼ਨ (APSRTC) ਵਲੋਂ ਸੰਚਾਲਿਤ, ਪੱਲੇ ਵੇਲੁਗੂ ਅਤੇ ਐਕਸਪ੍ਰੈਸ ਬੱਸਾਂ ਪ੍ਰਦਾਨ ਕਰਨਗੀਆਂ। ਔਰਤਾਂ ਪੱਲੇ ਵੇਲੁਗੂ ਅਤੇ ਐਕਸਪ੍ਰੈਸ ਬੱਸਾਂ 'ਚ ਬਿਨਾਂ ਕਿਸੇ ਕਿਰਾਏ ਦੇ ਸੂਬੇ ਦੀਆਂ ਸਰਹੱਦਾਂ ਤੱਕ ਯਾਤਰਾ ਕਰ ਸਕਦੀਆਂ ਹਨ। ਸਰਕਾਰ ਵਲੋਂ ਇਹ ਨਵੀਨਤਾਕਾਰੀ ਪਹਿਲਕਦਮੀ ਹੈ, ਜਿਸ ਨੂੰ "ਸੁਪਰ ਸਿਕਸ ਸਕੀਮ" ਦਾ ਨਾਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਕੇਦਾਰਨਾਥ ਧਾਮ 'ਚ ਹੋਇਆ ਵੱਡਾ ਘਪਲਾ, ਗਾਇਬ ਹੋਇਆ 228 ਕਿਲੋ ਸੋਨਾ
ਔਰਤਾਂ, ਲੜਕੀਆਂ ਅਤੇ ਟਰਾਂਸਜੈਂਡਰ ਲਈ ਵੀ ਮੁਫਤ ਜਨਤਕ ਆਵਾਜਾਈ ਦੀ ਸਹੂਲਤ ਹੋਵੇਗੀ। ਚੰਦਰਬਾਬੂ ਨਾਇਡੂ ਨੇ ਆਪਣੇ ਚੋਣ ਵਾਅਦਿਆਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। APSRTC ਮੁਫ਼ਤ ਬੱਸ ਸਕੀਮ ਦੀ ਸ਼ੁਰੂਆਤ ਆਂਧਰਾ ਪ੍ਰਦੇਸ਼ ਸੂਬਾ ਟਰਾਂਸਪੋਰਟ, ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਮੰਡੀਪੱਲੀ ਰਾਮਪ੍ਰਸਾਦ ਰੈੱਡੀ ਵਲੋਂ ਕੀਤੀ ਗਈ ਸੀ। ਇਸ ਪਹਿਲਕਦਮੀ ਦਾ ਉਦੇਸ਼ ਔਰਤਾਂ ਨੂੰ ਸਸ਼ਕਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਆਵਾਜਾਈ ਦੀਆਂ ਲੋੜਾਂ ਲਈ ਦੂਜਿਆਂ 'ਤੇ ਨਿਰਭਰ ਨਾ ਹੋਣਾ ਪਵੇ। ਮੁਫਤ ਬੱਸ ਸੇਵਾਵਾਂ ਪਹਿਲਾਂ ਕਰਨਾਟਕ ਵਿਚ ਸ਼ੁਰੂ ਕੀਤੀਆਂ ਗਈਆਂ ਸਨ, ਇਸ ਤੋਂ ਬਾਅਦ ਤੇਲੰਗਾਨਾ ਵਿਚ ਅਤੇ ਹੁਣ ਆਂਧਰਾ ਪ੍ਰਦੇਸ਼ ਵਿਚ ਲਾਗੂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- 94 ਮੂਰਤੀਆਂ, 106 ਸਤੰਭ; ASI ਨੂੰ ਭੋਜਸ਼ਾਲਾ ਦੇ ਸਰਵੇ 'ਚ ਕੀ-ਕੀ ਮਿਲਿਆ, ਹਾਈ ਕੋਰਟ ਨੂੰ ਸੌਂਪੀ ਗਈ ਰਿਪੋਰਟ