ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ, ਪ੍ਰੀਖਿਆ ਦੌਰਾਨ ਮਿਲੇਗੀ ਮੁਫ਼ਤ ਬੱਸ ਯਾਤਰਾ ਦੀ ਸਹੂਲਤ
Tuesday, Feb 25, 2025 - 09:28 PM (IST)

ਨੈਸ਼ਨਲ ਡੈਸਕ- ਕਰਨਾਟਕ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ SSLC (ਕਲਾਸ 10) ਅਤੇ II PUC (ਕਲਾਸ 12) ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਮੁਫ਼ਤ ਬੱਸ ਯਾਤਰਾ ਪ੍ਰਦਾਨ ਕਰੇਗਾ।
KSRTC ਨੇ ਇੱਕ ਰਿਲੀਜ਼ ਵਿੱਚ ਕਿਹਾ, "II PUC (ਪ੍ਰੀ-ਯੂਨੀਵਰਸਿਟੀ ਕੋਰਸ) ਅਤੇ SSLC (ਸੈਕੰਡਰੀ ਕਲਾਸ ਕੰਪਲੀਟ ਸਰਟੀਫਿਕੇਟ) ਸਾਲਾਨਾ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ, KSRTC ਨੇ ਉਨ੍ਹਾਂ ਨੂੰ ਆਪਣੀਆਂ ਬੱਸਾਂ (ਸ਼ਹਿਰੀ, ਉਪਨਗਰੀ, ਸਾਧਾਰਨ ਅਤੇ ਐਕਸਪ੍ਰੈਸ ਸੇਵਾਵਾਂ) ਵਿੱਚ ਉਨ੍ਹਾਂ ਦੇ ਘਰ ਤੋਂ ਨਿਰਧਾਰਤ ਪ੍ਰੀਖਿਆ ਕੇਂਦਰਾਂ ਤੱਕ ਮੁਫਤ ਯਾਤਰਾ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।"
ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀ ਪ੍ਰੀਖਿਆ ਦੀ ਮਿਆਦ ਦੌਰਾਨ ਆਪਣਾ "ਪ੍ਰੀਖਿਆ ਦਾਖਲਾ ਕਾਰਡ" ਪੇਸ਼ ਕਰਕੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਹਨ। ਇਹ ਸਹੂਲਤ ਦੂਜੇ ਪੀਯੂਸੀ ਲਈ 1 ਤੋਂ 20 ਮਾਰਚ ਤੱਕ ਅਤੇ ਐੱਸਐੱਸਐੱਲਸੀ ਲਈ 21 ਮਾਰਚ ਤੋਂ 4 ਅਪ੍ਰੈਲ ਤੱਕ ਪ੍ਰਦਾਨ ਕੀਤੀ ਜਾਵੇਗੀ।