ਸਰਕਾਰ ਅਦਨਾਨ ਸਾਮੀ ਨੂੰ ਨਾਗਰਿਕਤਾ ਦੇ ਸਕਦੀ ਹੈ ਤਾਂ ਪਾਕਿ ਮੁਸਲਮਾਨਾਂ ਕਿਉਂ ਨਹੀਂ : ਮਾਇਆਵਤੀ

Tuesday, Jan 28, 2020 - 02:33 PM (IST)

ਸਰਕਾਰ ਅਦਨਾਨ ਸਾਮੀ ਨੂੰ ਨਾਗਰਿਕਤਾ ਦੇ ਸਕਦੀ ਹੈ ਤਾਂ ਪਾਕਿ ਮੁਸਲਮਾਨਾਂ ਕਿਉਂ ਨਹੀਂ : ਮਾਇਆਵਤੀ

ਨਵੀਂ ਦਿੱਲੀ— ਬਸਪਾ ਮੁਖੀ ਮਾਇਆਵਤੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) 'ਚ ਪਾਕਿਸਤਾਨ ਦੇ ਪੀੜਤ ਘੱਟ ਗਿਣਤੀਆਂ ਨਾਲ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦੇਣ ਦੀ ਪੈਰਵੀ ਕਰਦੇ ਹੋਏ ਇਸ ਮਾਮਲੇ 'ਚ ਸਰਕਾਰ ਦੇ ਫੈਸਲੇ 'ਤੇ ਪ੍ਰਸ਼ਨਚਿੰਨ੍ਹ ਲਗਾਇਆ ਹੈ। ਮਾਇਆਵਤੀ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ,''ਪਾਕਿਸਤਾਨੀ ਮੂਲ ਦੇ ਗਾਇਕ ਅਦਨਾਨ ਸਾਮੀ ਨੂੰ ਜਦੋਂ ਭਾਜਪਾ ਸਰਕਾਰ ਨਾਗਰਿਕਤਾ ਅਤੇ ਪਦਮਸ਼੍ਰੀ ਨਾਲ ਵੀ ਸਨਮਾਨਤ ਕਰ ਸਕਦੀ ਹੈ ਤਾਂ ਫਿਰ ਜ਼ੁਲਮ ਦੇ ਸ਼ਿਕਾਰ ਪਾਕਿਸਤਾਨੀ ਮੁਸਲਮਾਨਾਂ ਨੂੰ ਉੱਥੋਂ ਦੇ ਹਿੰਦੂ, ਸਿੱਖ, ਈਸਾਈ ਆਦਿ ਦੀ ਤਰ੍ਹਾਂ ਇੱਥੇ ਸੀ.ਏ.ਏ. ਦੇ ਅਧੀਨ ਪਨਾਹ ਕਿਉਂ ਨਹੀਂ ਦੇ ਸਕਦੀ ਹੈ?''

PunjabKesariਉਨ੍ਹਾਂ ਨੇ ਸੀ.ਏ.ਏ. 'ਤੇ ਸਰਕਾਰ ਤੋਂ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹੋਏ ਕਿਹਾ,''ਕੇਂਦਰ ਸੀ.ਏ.ਏ. 'ਤੇ ਮੁੜ ਵਿਚਾਰ ਕਰੇ ਤਾਂ ਬਿਹਤਰ ਹੋਵੇਗਾ।'' ਦੱਸਣਯੋਗ ਹੈ ਕਿ ਸੰਸਦ ਦੇ ਪਿਛਲੇ ਸਰਦ ਰੁੱਤ ਸੈਸ਼ਨ 'ਚ ਪਾਸ ਕੀਤੇ ਗਏ ਸੀ.ਏ.ਏ. 'ਚ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ 'ਚ ਧਾਰਮਿਕ ਹਿੰਸਾ ਕਾਰਨ ਭਾਰਤ ਆਏ ਹਿੰਦਆਂ ਸਮੇਤ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਕਾਨੂੰਨ 'ਚ ਮੁਸਲਮਾਨਾਂ ਨੂੰ ਸ਼ਾਮਲ ਨਹੀਂ ਕੀਤੇ ਜਾਣ ਦਾ ਵਿਰੋਧੀ ਦਲ ਵਿਰੋਧ ਕਰਦੇ ਹੋਏ ਸਰਕਾਰ ਤੋਂ ਸੀ.ਏ.ਏ. ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।


author

DIsha

Content Editor

Related News