ਨਿਤਿਨ ਨਬੀਨ ਨੂੰ ਮਿਲੇ ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ, ਭਾਜਪਾ ਨੇ ਕੀਤਾ ਸੁਆਗਤ

Friday, Apr 24, 2026 - 05:57 PM (IST)

ਨਿਤਿਨ ਨਬੀਨ ਨੂੰ ਮਿਲੇ ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ, ਭਾਜਪਾ ਨੇ ਕੀਤਾ ਸੁਆਗਤ

ਨਵੀਂ ਦਿੱਲੀ- ਆਮ ਆਦਮੀ ਪਾਰਟੀ ਨੂੰ ਛੱਡਣ ਦਾ ਐਲਾਨ ਕਰਨ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਆਪਣੇ ਹੋਰ ਸਾਥੀਆਂ ਸਣੇ ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਨਿਤਿਨ ਨਬੀਨ, ਤਰੁਣ ਚੁਘ ਸਣੇ ਦਫ਼ਤਰ 'ਚ ਮੌਜੂਦ ਪਾਰਟੀ ਦੇ ਵੱਡੇ ਆਗੂਆਂ ਨੇ ਰਾਘਵ ਚੱਢਾ ਸਣੇ ਹੋਰ ਮੈਂਬਰਾਂ ਨੂੰ ਲੱਡੂ ਖੁਆ ਕੇ ਗੁਲਦਸਤੇ ਭੇਂਟ ਕੀਤੇ। ਇਸ ਦੌਰਾਨ ਇਸ ਤੋਂ ਪਹਿਲਾਂ ਰਾਘਵ ਚੱਢਾ ਨੇ 7 ਮੈਂਬਰਾਂ ਸਣੇ 'ਆਪ' ਨੂੰ ਛੱਡ ਭਾਜਪਾ 'ਚ ਸ਼ਾਮਲ ਹੋਣ ਦੀ ਗੱਲ ਆਖੀ ਸੀ। ਇਨ੍ਹਾਂ 7 ਮੈਂਬਰਾਂ 'ਚ ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ ਸਣੇ ਸਵਾਤੀ ਮਾਲੀਵਾਲ, ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ, ਰਾਜਿੰਦਰ ਗੁਪਤਾ ਦੇ ਨਾਂ ਸ਼ਾਮਲ ਦੱਸੇ ਜਾ ਰਹੇ ਹਨ। 

ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਨੇ ਕਿਹਾ,''ਜਿਸ ਪਾਰਟੀ ਨੂੰ ਮੈਂ ਆਪਣੇ 15 ਸਾਲ ਦਿੱਤੇ, ਉਹ ਆਪਣੇ ਸਿਧਾਂਤਾਂ ਤੋਂ ਭਟਕ ਗਈ ਹੈ। ਹੁਣ ਇਹ ਪਾਰਟੀ ਦੇਸ਼ ਦੇ ਹਿੱਤ 'ਚ ਨਹੀਂ ਹੈ, ਸਗੋਂ ਆਪਣੇ ਨਿੱਜੀ ਫਾਇਦੇ ਲਈ ਕੰਮ ਕਰਦੀ ਹੈ। ਪਿਛਲੇ ਕੁਝ ਸਾਲਾਂ ਤੋਂ, ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮੈਂ ਗਲਤ ਪਾਰਟੀ 'ਚ ਸਹੀ ਆਦਮੀ ਹਾਂ, ਇਸ ਲਈ, ਅਸੀਂ ਇਹ ਐਲਾਨ ਕਰਦੇ ਹਾਂ ਕਿ ਮੈਂ 'ਆਪ' ਤੋਂ ਖੁਦ ਨੂੰ ਵੱਖ ਕਰ ਰਿਹਾ ਹਾਂ ਅਤੇ ਜਨਤਾ ਦੇ ਕਰੀਬ ਜਾ ਰਿਹਾ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News