ਭਾਰਤ ਦੌਰੇ ''ਤੇ ਆਏ ਆਸਟ੍ਰੀਆ ਦੇ ਫੈਡਰਲ ਚਾਂਸਲਰ, PM ਮੋਦੀ ਨੇ ਜੰਗ ਬਾਰੇ ਦਿੱਤਾ ਵੱਡਾ ਬਿਆਨ
Thursday, Apr 16, 2026 - 01:06 PM (IST)
ਨਵੀਂ ਦਿੱਲੀ- ਆਸਟ੍ਰੀਆ ਦੇ ਫੈਡਰਲ ਚਾਂਸਲਰ ਡਾ. ਕ੍ਰਿਸਚੀਅਨ ਸਟੌਕਰ 4 ਦਿਨਾਂ ਦੇ ਦੌਰੇ 'ਤੇ ਭਾਰਤ ਆਏ ਹੋਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਟੌਕਰ ਨਾਲ ਹੈਦਰਾਬਾਦ ਹਾਊਸ ਵਿਖੇ ਉੱਚ-ਪੱਧਰੀ ਬੈਠਕ ਕੀਤੀ। ਸਾਲ 2025 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਚਾਂਸਲਰ ਸਟੌਕਰ ਦੀ ਇਹ ਪਹਿਲੀ ਭਾਰਤ ਯਾਤਰਾ ਅਤੇ ਏਸ਼ੀਆ ਮਹਾਂਦੀਪ ਦਾ ਪਹਿਲਾ ਅਧਿਕਾਰਤ ਦੌਰਾ ਹੈ।
ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼, ਤਕਨਾਲੋਜੀ, ਨਵਿਆਉਣਯੋਗ ਊਰਜਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ। ਪੀ.ਐਮ. ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ, ਚਾਂਸਲਰ ਸਟੌਕਰ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਸ਼ਵ ਸ਼ਾਂਤੀ ਤੇ ਅਹਿੰਸਾ ਦੇ ਸੰਦੇਸ਼ ਨੂੰ ਯਾਦ ਕੀਤਾ।
ਇਸ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਦੇ ਦਫ਼ਤਰ ਪੀ.ਐੱਮ.ਓ. ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਕਿਹਾ ਗਿਆ ਹੈ, ''ਅੱਜ ਸਾਰੀ ਦੁਨੀਆ ਬਹੁਤ ਹੀ ਤਣਾਅਪੂਰਨ ਮਾਹੌਲ 'ਚੋਂ ਗੁਜ਼ਰ ਰਹੀ ਹੈ ਤੇ ਇਸ ਦਾ ਅਸਰ ਸਾਨੂੰ ਸਭ ਨੂੰ ਮਹਿਸੂਸ ਹੋ ਰਿਹਾ ਹੈ। ਦੁਨੀਆ ਭਰ 'ਚ ਇਸ ਤਣਾਅਪੂਰਨ ਮਾਹੌਲ ਦੌਰਾਨ ਭਾਰਤ ਤੇ ਆਸਟ੍ਰੀਆ ਇਹ ਦਾਅਵਾ ਕਰਦੇ ਹਾਂ ਕਿ ਜੰਗ ਕਿਸੇ ਵੀ ਸਮੱਸਿਆ ਨੂੰ ਹੱਲ ਨਹੀਂ ਕਰ ਸਕਦੀ।''
ਇਸ ਮਗਰੋਂ ਉਨ੍ਹਾਂ ਨੇ ਜੰਗ ਦੀ ਉਦਾਹਰਨ ਦਿੰਦੇ ਹੋਏ ਕਿਹਾ, ''ਚਾਹੇ ਯੂਕ੍ਰੇਨ ਦੀ ਜੰਗ ਹੋਵੇ, ਜਾਂ ਪੱਛਮੀ ਏਸ਼ੀਆ, ਅਸੀਂ ਲੰਬੀ ਤੇ ਟਿਕਾਊ ਸ਼ਾਂਤੀ ਦਾ ਸਮਰਥਨ ਕਰਦੇ ਹਾਂ।''

ਇਹ ਵੀ ਪੜ੍ਹੋ- ਕੈਨੇਡਾ ਤੋਂ ਡਿਪੋਰਟ ਹੋਵੇਗਾ ਦਿਲਪ੍ਰੀਤ ! ਅਦਾਲਤ 'ਚ ਕਬੂਲਿਆ ਆਪਣਾ ਗੁਨਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
